ਹੁਸ਼ਿਆਰਪੁਰ : ਯੂਪੀ ਤੋਂ ਸਸਤੇ ਰੇਟਾਂ ‘ਤੇ ਨਸ਼ੇ ਦੀਆਂ ਗੋਲ਼ੀਆਂ ਲਿਆ ਕੇ ਕਾਲਜ ਵਿਦਿਆਰਥੀਆਂ ਨੂੰ ਵੇਚਦੇ 2 ਨੌਜਵਾਨ ਕਾਬੂ, 12 ਬੋਰ ਦਾ ਪਿਸਤੌਲ ਤੇ ਕਾਰਤੂਸ ਵੀ ਬਰਾਮਦ

0
833

ਹੁਸ਼ਿਆਰਪੁਰ, 7 ਦਸੰਬਰ| ਕਾਲਜ ਨੌਜਵਾਨਾਂ ਨੂੰ ਨਸ਼ੇ ਦੀ ਬੁਰੀ ਲਤ ਵਿਚ ਫਸਾਉਣ ਵਾਲੇ 2 ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਇਹ ਨਸ਼ਾ ਤਸਕਰ ਕਾਲਜ ਦੇ ਨੌਜਵਾਨਾਂ ਤੇ ਮਜ਼ਦੂਰਾਂ ਨੂੰ ਯੂਪੀ ਤੋਂ ਸਸਤੇ ਰੇਟ ਉਤੇ ਨਸ਼ੇ ਦੀਆਂ ਗੋਲ਼ੀਆਂ ਲਿਆ ਕੇ ਇਥੇ ਮਹਿੰਗੇ ਰੇਟ ਉਤੇ ਵੇਚਦੇ ਸਨ।

ਇਨ੍ਹਾਂ ਕੋਲੋਂ 6480 ਨ.ਸ਼ੀਲੇ ਕੈਪਸੂਲ, 1200 ਨਸ਼ੀਲੀਆਂ ਗੋਲ਼ੀਆਂ ਅਤੇ ਇੱਕ ਦੇਸੀ ਪਿਸ.ਤੌਲ 32 ਬੋਰ ਅਤੇ ਮੈਗਜ਼ੀਨ, 7 ਜ਼ਿੰਦਾ ਕਾਰਤੂਸ 32 ਬੋਰ ਬਰਾਮਦ ਕੀਤੇ ਗਏ ਹਨ। ਪੁਲਿਸ ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰਕੇ ਪੰਜ ਦਿਨ ਦਾ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਮੁੱਖ ਦੋਸ਼ੀ ਪੰਕਜ ਕੁਮਾਰ ਗੁਪਤਾ ਜ਼ਮਾਨਤ ‘ਤੇ ਜੇਲ੍ਹ ‘ਚੋਂ ਬਾਹਰ ਆ ਕੇ ਮੁੜ ਨਸ਼ੇ ਦੀ ਤਸਕਰੀ ਕਰ ਰਿਹਾ ਸੀ। ਇਹ ਦੋਵੇਂ ਨੌਜਵਾਨ ਉੱਤਰ ਪ੍ਰਦੇਸ਼ ਤੋਂ ਸਸਤੇ ਭਾਅ ‘ਤੇ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਲਿਆ ਕੇ ਸਬਜ਼ੀ ਮੰਡੀ ‘ਚ ਕੰਮ ਕਰਦੇ ਮਜ਼ਦੂਰਾਂ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਮਹਿੰਗੇ ਰੇਟ ‘ਤੇ ਵੇਚਦੇ ਸਨ।

ਪੁਲਿਸ ਲਾਈਨ ਵਿੱਚ ਸਰਬਜੀਤ ਸਿੰਘ ਅਤੇ ਪਰਮਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਸੀ.ਆਈ.ਏ ਸਟਾਫ਼ ਦੇ ਇੰਸਪੈਕਟਰ ਬਲਵਿੰਦਰਪਾਲ ਅਤੇ ਐਸ.ਆਈ ਨਵਜੋਤ ਸਿੰਘ ਦੀ ਪਾਰਟੀ ਸਰਕਾਰੀ ਕਾਲਜ ਹੁਸ਼ਿਆਰਪੁਰ ਚੌਂਕ ਅਤੇ ਪੁਰਹੀਰਾਂ ਨੇੜੇ ਪਹੁੰਚੀ ਤਾਂ ਇੱਕ ਐਕਟਿਵਾ ‘ਤੇ ਸਵਾਰ ਨੌਜਵਾਨ ਅਤੇ ਪੈਦਲ ਜਾ ਰਹੇ ਇੱਕ ਨੌਜਵਾਨ ਨਾਲ ਗੱਲ ਹੋ ਰਹੀ ਸੀ। ਪੁਲਿਸ ਪਾਰਟੀ ਨੂੰ ਦੇਖ ਕੇ ਉਹ ਤੇਜ਼ੀ ਨਾਲ ਅੱਗੇ ਵਧੇ।

ਜਦੋਂ ਦੋਵਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਮੌਕੇ ‘ਤੇ ਪੰਕਜ ਕੁਮਾਰ ਗੁਪਤਾ, ਨਿਊ ਦੀਪ ਨਗਰ ਮਾਡਲ ਟਾਊਨ ਕੋਲੋਂ 1440 ਨਸ਼ੀਲੇ ਕੈਪਸੂਲ ਅਤੇ 1200 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ, ਜਦਕਿ ਮੁਲਜ਼ਮ ਅਜੇ ਕੁਮਾਰ ਉਰਫ਼ ਅਜੇ ਵਾਸੀ ਵਾਰਡ ਨੰਬਰ 19 ਮੁਹੱਲਾ ਪੁਰਹੀਰਾਂ ਨੂੰ ਕਾਬੂ ਕੀਤਾ ਕਰਕੇ 32 ਬੋਰ ਦਾ ਇੱਕ ਦੇਸੀ ਪਿਸਤੌਲ ਅਤੇ 7 ਜ਼ਿੰਦਾ ਮੈਗਜ਼ੀਨ 32 ਬੋਰ ਬਰਾਮਦ ਕੀਤੇ।