ਹੁਸ਼ਿਆਰਪੁਰ : 10ਵੀਂ ਕਲਾਸ ‘ਚ ਪੜ੍ਹਦੇ 2 ਵਿਦਿਆਰਥੀ ਸਕੂਲ ਤੋਂ ਲਾਪਤਾ, ਪਰਿਵਾਰ ਨੇ ਕੀਤੀ ਮਦਦ ਦੀ ਅਪੀਲ

0
3826

ਹੁਸਿ਼ਆਰਪੁਰ | ਮੁਹੱਲਾ ਸੰਤੋਖ ਨਗਰ ਅਤੇ ਦੀਪ ਨਗਰ ਦੇ ਦੋ ਵਿਦਿਆਰਥੀਆਂ ਦੀ ਭੇਤਭਰੇ ਹਾਲਾਤਾਂ ‘ਚ ਲਾਪਤਾ ਹੋਣ ਜਾਣ ਦੀ ਖਬਰ ਸਾਹਮਣੇ ਆਈ ਹੈ। ਵਿਦਿਆਰਥੀਆਂ ਦੇ ਨੂੰ ਲਾਪਤਾ ਹੋਇਆਂ ਨੂੰ 24 ਘੰਟਿਆਂ ਤੋਂ ਵਧੇਰੇ ਦਾ ਸਮਾਂ ਹੋ ਚੁੱਕਾ ਹੈ ਤੇ ਦੋਵੇਂ ਵਿਦਿਆਰਥੀ ਹੁਸਿ਼ਆਰਪੁਰ ਦੇ ਮੁਹੱਲਾ ਸੁਤੈਹਰੀ ਖੁਰਦ ‘ਚ ਮੌਜੂਦ ਲਕਸ਼ਮੀ ਇਨਕਲੇਵ ‘ਚ ਬਣੇ ਸੇਂਟ ਸੋਲਜ਼ਰ ਡਿਵਾਇਨ ਪਬਲਿਕ ਸਕੂਲ ‘ਚ 10ਵੀਂ ਕਲਾਸ ਵਿੱਚ ਪੜ੍ਹਦੇ ਹਨ।

ਇੱਕ ਵਿਦਿਆਰਥੀ ਜਸਕਰਨ ਸਿੰਘ ਪੁੱਤਰ ਸਰਬਜੀਤ ਸਿੰਘ ਹੁਸਿ਼ਆਰਪੁਰ ਦੇ ਮੁਹੱਲਾ ਸੰਤੋਖ ਨਗਰ ਦਾ ਰਹਿਣ ਵਾਲਾ ਹੈ। ਦੂਜੇ ਦਾ ਨਾਂ ਧਰੁਵ ਹੈ ਜੋ ਕਿ ਮੁਹੱਲਾ ਦੀਪਨਗਰ ਦਾ ਰਹਿਣ ਵਾਲਾ ਹੈ। ਬੀਤੇ ਕੱਲ੍ਹ ਦੋਵੇਂ ਵਿਦਿਆਰਥੀ ਘਰੋਂ ਆਪਣੇ ਸਕੂਲ ਗਏ ਸਨ ਪਰ ਸਕੂਲ ਨਹੀਂ ਪਹੁੰਚੇ। ਪਰਿਵਾਰ ਨੇ ਇਸ ਦੀ ਜਾਣਕਾਰੀ ਪੁਰਹੀਰਾਂ ਪੁਲਿਸ ਚੌਕੀ ਨੂੰ ਦਿੱਤੀ ਹੈ। ਵਿਦਿਆਰਥੀਆਂ ਦੇ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਮਾਂਪਿਆਂ ਨੇ ਬੱਚਿਆਂ ਨੂੰ ਘਰ ਪਰਤਣ ਦੀ ਅਪੀਲ ਕੀਤੀ ਹੈ।