ਫਿਲੌਰ, 23 ਦਸੰਬਰ | ਇਥੋਂ ਇਕ ਖੌਫਨਾਕ ਖਬਰ ਸਾਹਮਣੇ ਆਈ ਹੈ। ਕਲਯੁਗ ਦੇ ਇਸ ਦੌਰ ਵਿਚ ਇਨਸਾਨ ਇੰਨਾ ਡਿੱਗ ਚੁੱਕਾ ਹੈ ਕਿ ਉਹ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਦੇਰ ਰਾਤ ਨੂੰ ਇਕ ਅਜਿਹਾ ਮਾਮਲਾ ਫਿਲੌਰ ਦੇ ਮੁਹੱਲਾ ਰਵਿਦਾਸਪੁਰਾ ਤੋਂ ਸਾਹਮਣੇ ਆਇਆ ਹੈ ਜਿਥੇ ਡੌਗ ਦੇ 2 ਮਹੀਨਿਆਂ ਦੇ ਕਤੂਰਿਆਂ ਨੂੰ ਕਿਸੇ ਵਿਅਕਤੀ ਵੱਲੋਂ ਬੜੀ ਬੇਰਹਿਮੀ ਨਾਲ ਉਨ੍ਹਾਂ ਦੀਆਂ ਧੋਨਾਂ ਵੱਢ ਕੇ ਮਾਰਨ ਅਤੇ ਇਕ ਕਤੂਰੇ ਨੂੰ ਕਿਸੇ ਤੇਜ਼ਧਾਰ ਹਥਿਆਰ ਨਾਲ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ ਗਿਆ।
ਵੇਖੋ ਵੀਡੀਓ
https://www.facebook.com/jalandharbulletin/videos/7009832972464145
ਉਹ 2 ਕਤੂਰਿਆਂ ਦੀਆਂ ਧੋਨਾਂ ਵੀ ਨਾਲ ਲੈ ਗਏ। ਮੁਹੱਲੇ ਵਾਲਿਆਂ ਦਾ ਕਹਿਣਾ ਹੈ ਕਿ ਇਹ ਸਾਰੀ ਕਰਤੂਤ ਕਿਸੇ ਤਾਂਤਰਿਕ ਦੀ ਲੱਗਦੀ ਹੈ, ਜਿਸ ਨੇ ਇਨ੍ਹਾਂ ਬੇਜ਼ੁਬਾਨਾਂ ਨਾਲ ਇਹ ਮਾੜਾ ਕੰਮ ਕੀਤਾ। ਇਸ ਮਾਮਲੇ ਸਬੰਧੀ ਮੁਹੱਲੇ ਵਾਲਿਆਂ ਨੇ ਪੁਲਿਸ ਨੂੰ ਸੂਚਨਾ ਦੇ ਕੇ ਉਕਤ ਵਿਅਕਤੀ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ।