ਬੰਗਾ ‘ਚ ਖੌਫਨਾਕ ਵਾਰਦਾਤ : ਨੌਜਵਾਨ ਦਾ ਦਿਨ-ਦਿਹਾੜੇ ਬੇਰਹਿਮੀ ਨਾਲ ਕਤਲ; ਅਗਵਾ ਕਰਕੇ ਵੱਢਿਆ

0
2917

ਰੂਪਨਗਰ/ਬੰਗਾ | ਬੰਗਾ ਵਿਚ ਵੱਡੀ ਵਾਰਦਾਤ ਵਾਪਰੀ ਹੈ। ਇਥੇ ਨੇੜਲੇ ਪਿੰਡ ਖਮਾਚੋਂ ਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ। ਮ੍ਰਿਤਕ ਦੀ ਪਛਾਣ ਗੁਰਦੀਪ ਕੁਮਾਰ ਉਰਫ ਸੋਨੂੰ ਪੁੱਤਰ ਪ੍ਰਕਾਸ਼ ਚੰਦ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਪਿੰਡ ਖਮਾਚੋਂ ਵਿਖੇ ਮਾਹਿਲ ਗਹਿਲਾ ਰੋਡ ’ਤੇ ਸੋਨੂੰ ਹੇਅਰ ਕਟਿੰਗ ਦੀ ਦੁਕਾਨ ਦੇ ਮਾਲਕ ਗੁਰਦੀਪ ਕੁਮਾਰ ਨੂੰ 3 ਅਣਪਛਾਤਿਆਂ ਵੱਲੋਂ ਕਥਿਤ ਤੌਰ ‘ਤੇ ਅਗਵਾ ਕੀਤਾ ਗਿਆ ਤੇ ਬਾਅਦ ਵਿਚ ਉਸ ਦੀ ਹੱਤਿਆ ਕਰ ਦਿੱਤੀ ਗਈ। ਦੂਸਰੇ ਦਿਨ ਉਸ ਦੀ ਕੱਟੀ-ਵੱਢੀ ਲਾਸ਼ ਰਿਜ਼ਾਰਟ ਨੇੜੇ ਗਰੀਨ ਸਿਟੀ ਗੜ੍ਹਸ਼ੰਕਰ ਰੋਡ ਬੰਗਾ ਦੇ ਪਿਛਲੇ ਪਾਸਿਓਂ ਮਿਲੀ।

ਲਾਸ਼ ਦੇ ਹੱਥ ਬੰਨ੍ਹੇ ਹੋਏ ਸਨ। ਉਸ ਦੇ ਸਿਰ ‘ਤੇ ਡੂੰਘੇ ਜ਼ਖ਼ਮਾਂ ਦੇ ਨਿਸ਼ਾਨ ਸਨ। ਸੀਸੀਟੀਵੀ ਕੈਮਰਿਆਂ ਦੀ ਜਾਂਚ-ਪੜਤਾਲ ‘ਚ 3 ਨੌਜਵਾਨ ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ, ‘ਤੇ ਆਉਂਦੇ ਦਿਖਾਈ ਦਿੱਤੇ ਅਤੇ ਉਸ ਨੌਜਵਾਨ ਨੂੰ ਮੋਟਰਸਾਈਕਲ ‘ਤੇ ਬਿਠਾ ਕੇ ਲਿਜਾਂਦੇ ਦਿਖਾਈ ਦਿੰਦੇ ਹਨ। ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ-ਪੜਤਾਲ ਆਰੰਭ ਕਰ ਦਿੱਤੀ।