ਚੰਡੀਗੜ੍ਹ ‘ਚ ਗੁੰਡਾਗਰਦੀ : ਭਾਜਪਾ ਵਿਧਾਇਕ ਦੀ ਫਾਰਚੂਨਰ ਦਾ ਪਹਿਲਾਂ ਤੋੜਿਆ ਸ਼ੀਸ਼ਾ, ਫਿਰ ਸ਼ਰਾਰਤੀ ਅਨਸਰਾਂ ਨੇ ਲਗਾ ਦਿੱਤੀ ਅੱਗ

0
1300

ਚੰਡੀਗੜ੍ਹ | ਸੈਕਟਰ-4 ਸਥਿਤ ਐੱਮਐੱਲਏ ਹੋਸਟਲ ਵਿੱਚ ਮੰਗਲਵਾਰ ਦੇਰ ਰਾਤ ਇਕ ਕਾਰ ਵਿੱਚ ਸਫ਼ਰ ਕਰ ਰਹੇ ਭਾਜਪਾ ਵਿਧਾਇਕ ਪ੍ਰਮੋਦ ਕੁਮਾਰ ਵਿਜ ਦੀ ਕਾਰ ਨੂੰ ਅੱਗ ਲਗਾ ਦਿੱਤੀ ਗਈ ਤੇ ਆਰੋਪੀ ਮੌਕੇ ਤੋਂ ਫਰਾਰ ਹੋ ਗਏ।

ਸੈਕਟਰ-3 ਥਾਣਾ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਮੰਗਲਵਾਰ ਰਾਤ 12:30 ਵਜੇ ਵਾਪਰੀ। ਐੱਮਐੱਲਏ ਹੋਸਟਲ ‘ਚ ਡਿਊਟੀ ‘ਤੇ ਤਾਇਨਾਤ ਕਾਂਸਟੇਬਲ ਨੇ ਚੰਡੀਗੜ੍ਹ ਪੁਲਿਸ ਨੂੰ ਦੱਸਿਆ ਕਿ ਕਾਰ ‘ਚ ਸਵਾਰ 3 ਨੌਜਵਾਨ ਆਏ ਸਨ।

ਕਾਰ ‘ਚੋਂ ਉੱਤਰ ਕੇ ਇਕ ਨੌਜਵਾਨ ਨੇ ਪਹਿਲਾਂ ਫਾਰਚੂਨਰ ਕਾਰ ਦਾ ਸ਼ੀਸ਼ਾ ਤੋੜਿਆ ਤੇ ਫਿਰ ਫਰਾਰ ਹੋ ਗਿਆ। ਇਸ ਤੋਂ ਬਾਅਦ ਆਰੋਪੀ ਫਿਰ ਵਾਪਸ ਆਏ ਤੇ ਉਨ੍ਹਾਂ ਕਾਰ ਨੂੰ ਅੱਗ ਲਗਾ ਦਿੱਤੀ।

ਇਸ ਦੌਰਾਨ ਸੰਤਰੀ ਅਮਿਤ ਦੇਸ਼ਵਾਲ ਨੇ ਆਰੋਪੀਆਂ ਦਾ ਪਿੱਛਾ ਕੀਤਾ। ਆਰੋਪੀਆਂ ਨਾਲ ਉਸ ਦੀ ਹੱਥੋਪਾਈ ਵੀ ਹੋਈ ਪਰ ਆਰੋਪੀ ਮੌਕੇ ਤੋਂ ਫਰਾਰ ਹੋ ਗਏ।

ਆਰੋਪੀ ਪਹਿਲਾਂ ਕਾਰ ਵਿੱਚ ਰਾਤ ਕਰੀਬ 11.30 ਵਜੇ ਆਏ ਤੇ ਸ਼ੀਸ਼ਾ ਤੋੜ ਕੇ ਚਲੇ ਗਏ। ਫਿਰ 12.30 ਵਜੇ ਵਾਪਸ ਆਏ ਤੇ ਫਾਰਚੂਨਰ ਕਾਰ ਨੂੰ ਅੱਗ ਲਗਾ ਕੇ ਫਰਾਰ ਹੋ ਗਏ।

ਭਾਜਪਾ ਵਿਧਾਇਕ ਪ੍ਰਮੋਦ ਵਿਜ ਨੇ ਕਿਹਾ ਕਿ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ। ਇਹ ਇਕ ਵਾਰਦਾਤ ਹੈ, ਸਰਕਾਰ ਇਸ ਦਾ ਸਖ਼ਤ ਨੋਟਿਸ ਲਵੇ।