ਫਰੀਦਕੋਟ ਤੋਂ ਬਿਹਾਰ ਨਾਲ ਸਬੰਧਤ 285 ਮਜ਼ਦੂਰਾਂ ਨੂੰ ਭੇਜਿਆ ਘਰ

0
1078

ਫਰੀਦਕੋਟ . ਲੌਕਡਾਊਨ ਕਰਕੇ ਕਈ ਕੰਮਾਕਰ ਠੱਪ ਹੋ ਗਏ ਹਨ। ਜਿਸ ਕਰਕੇ ਪ੍ਰਵਾਸੀ ਮਜ਼ਦੂਰਾਂ ਨੇ ਆਪਣੇ ਘਰਾਂ ਨੂੰ ਵਹੀਰਾਂ ਘੱਤਣ ਲੱਗ ਪਏ ਹਨ। ਵਿਸ਼ੇਸ ਰੇਲ ਗੱਡੀਆਂ ਰਾਹੀਂ ਮਜ਼ਦੂਰਾਂ ਨੂੰ ਉਨ੍ਹਾਂ ਦੇ ਜੱਦੀ ਰਾਜਾਂ ਵਿੱਚ ਵਾਪਸ ਭੇਜਿਆ ਜਾ ਰਿਹਾ ਹੈ। ਇਸੇ ਲੜੀ ਤਹਿਤ ਫਰੀਦਕੋਟ ਜਿਲ੍ਹਾਂ ਪ੍ਰਸ਼ਾਸਨ ਵੱਲੋਂ ਹੁਣ ਤੱਕ ਉਤਰਾਖੰਡ, ਝਾਰਖੰਡ, ਯੂ.ਪੀ., ਰਾਜਸਥਾਨ, ਜੰਮੂ ਕਸ਼ਮੀਰ , ਮੱਧ ਪ੍ਰਦੇਸ਼ ਸਮੇਤ ਹੋਰ ਰਾਜਾਂ ਲਈ ਵਿਸ਼ੇਸ਼ ਬੱਸਾਂ ਤੇ ਰੇਲ ਗੱਡੀਆਂ ਰਾਹੀਂ ਲੋਕਾਂ ਨੂੰ ਉਹਨਾਂ ਦੇ ਘਰਾਂ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ ਜਾ ਰਹੀ ਹੈ।

ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਦੀ ਅਗਵਾਈ ਹੇਠ ਅੱਜ ਫਿਰ ਬਿਹਾਰ ਨਾਲ ਸਬੰਧਤ 285 ਮਜ਼ਦੂਰਾਂ ਨੂੰ 12 ਵਿਸ਼ੇਸ਼ ਬੱਸਾਂ ਰਾਹੀਂ ਰੇਲਵੇ ਸਟੇਸ਼ਨ ਫਿਰੋਜ਼ਪੁਰ ਤੱਕ ਪਹੁੰਚਾਇਆ ਗਿਆ ਜਿੱਥੋਂ ਵੱਖ-ਵੱਖ ਸ਼੍ਰਮਿਕ ਟਰੇਨਾਂ ਰਾਹੀਂ ਇਹਨਾਂ ਰਾਜਾਂ ਦੇ ਮਜ਼ਦੂਰਾਂ ਤੇ ਹੋਰ ਲੋਕਾਂ ਨੂੰ ਵਾਪਸ ਉਨ੍ਹਾਂ ਦੇ ਘਰ ਭੇਜਿਆ ਗਿਆ ਹੈ। ਫਿਰੋਜ਼ਪੁਰ ਛਾਉਣੀ ਤੋਂ ਚੱਲਣ ਵਾਲੀਆਂ ਦੋਨੋਂ ਗੱਡੀਆਂ ਬੇਤੀਆ ਅਤੇ ਪੂਰਨੀਆਂ (ਬਿਹਾਰ) ਦੇ ਲੋਕ ਵਾਪਸ ਆਪਣੇ ਘਰਾਂ ਨੂੰ ਜਾ ਰਹੇ ਹਨ। ਇਹ ਮਜ਼ਦੂਰ ਜੋ ਕਿ ਲੌਕਡਾਊਨ ਦੌਰਾਨ ਫਰੀਦਕੋਟ, ਕੋਟਕਪੂਰਾਂ ਤੇ ਜੈਤੋ ਆਦਿ ਇਲਾਕਿਆਂ ਵਿੱਚ ਰਹਿ ਰਹੇ ਸਨ। ਇਹਨਾਂ ਪੀ.ਆਰ.ਟੀ.ਸੀ. ਦੀਆਂ ਸਪੈਸ਼ਲ ਬੱਸਾਂ ਰਾਹੀਂ ਫਰੀਦਕੋਟ ਤੋਂ ਰੇਲਵੇ ਸਟੇਸ਼ਨ ਫਿਰੋਜ਼ਪੁਰ ਛਾਉਣੀ ਤੱਕ ਛੱਡਿਆ ਗਿਆ ਇਥੋਂ ਇਹਨਾਂ ਨੇ ਆਪਣੇ ਘਰਾਂ ਨੂੰ ਰਵਾਨਾ ਹੋਣਾ ਹੈ।