HIV ਪਾਜ਼ੀਟਿਵ ਨਸ਼ੇੜੀ ਕੁੜੀ ਨੇ 20 ਲੋਕਾਂ ਨੂੰ ਬਣਾਇਆ ਰੋਗੀ, 15 ਪਤਨੀਆਂ ਵੀ ਹੋਈਆਂ ਸ਼ਿਕਾਰ

0
548

ਉੱਤਰਾਖੰਡ, 30 ਅਕਤੂਬਰ | ਨੈਨੀਤਾਲ ਤੋਂ ਇੱਕ ਬਹੁਤ ਹੀ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਨਸ਼ੇੜੀ ਲੜਕੀ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਕਰੀਬ 20 ਲੋਕ ਐੱਚਆਈਵੀ ਪਾਜ਼ੀਟਿਵ ਹੋ ਗਏ ਹਨ। ਇਸ ਘਟਨਾ ਨਾਲ ਪੂਰੇ ਇਲਾਕੇ ‘ਚ ਹੜਕੰਪ ਮਚ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਹ ਮਾਮਲਾ ਨੈਨੀਤਾਲ ਜ਼ਿਲੇ ਦੇ ਰਾਮਨਗਰ ਇਲਾਕੇ ਤੋਂ ਸਾਹਮਣੇ ਆਇਆ ਹੈ। ਸਿਰਫ਼ ਪੰਜ ਮਹੀਨਿਆਂ ਵਿਚ ਹੀ 19 ਲੋਕ ਐੱਚ.ਆਈ.ਵੀ. ਲੜਕੀ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਸਾਰੇ ਲੋਕ ਸੰਕਰਮਿਤ ਹੋਏ ਹਨ, ਜਿਸ ਨੇ ਉਨ੍ਹਾਂ ਨੂੰ ਫਸਾਇਆ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਿਹਤ ਵਿਭਾਗ ਅਤੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਜ਼ਰੂਰੀ ਹੈ ਕਿ ਸ਼ੱਕੀ ਸੰਪਰਕ ਵਿਚ ਆਉਣ ਵਾਲੇ ਲੋਕਾਂ ਦੀ ਜਾਂਚ ਕੀਤੀ ਜਾਵੇ ਅਤੇ ਸਹੀ ਜਾਣਕਾਰੀ ਦਿੱਤੀ ਜਾਵੇ।

ਜਾਣਕਾਰੀ ਅਨੁਸਾਰ ਗੁਲਰਘਾਟੀ ਇਲਾਕੇ ‘ਚ 17 ਸਾਲਾ ਲੜਕੀ ਸਮੈਕ ਦੀ ਆਦੀ ਹੋ ਗਈ ਹੈ। ਇਹ ਨਸ਼ਾ ਉਸ ਦੀ ਜ਼ਿੰਦਗੀ ਬਰਬਾਦ ਕਰ ਰਿਹਾ ਹੈ ਅਤੇ ਉਸ ਦੇ ਆਲੇ-ਦੁਆਲੇ ਦੇ ਲੋਕਾਂ ‘ਤੇ ਵੀ ਮਾੜਾ ਪ੍ਰਭਾਵ ਪਾ ਰਿਹਾ ਹੈ। ਜਦੋਂ ਵੀ ਉਸ ਨੂੰ ਨਸ਼ੇ ਲਈ ਪੈਸਿਆਂ ਦੀ ਲੋੜ ਪੈਂਦੀ ਸੀ ਤਾਂ ਉਹ ਲੜਕਿਆਂ ਨੂੰ ਵਰਗਲਾ ਕੇ ਬੁਲਾ ਲੈਂਦੀ ਸੀ। ਇਸ ਕਾਰਨ ਕਈ ਲੜਕੇ ਉਸ ਦੇ ਸੰਪਰਕ ਵਿਚ ਆਏ, ਜੋ ਬਾਅਦ ਵਿਚ ਐਚ.ਆਈ.ਵੀ. ਦਾ ਸ਼ਿਕਾਰ ਹੋਏ। ਇਸ ‘ਚ ਕਈ ਲੜਕੇ ਵਿਆਹੇ ਹੋਏ ਸਨ, ਜਿਸ ਕਾਰਨ ਉਨ੍ਹਾਂ ਦੀਆਂ ਪਤਨੀਆਂ ਵੀ ਐੱਚ.ਆਈ.ਵੀ. ਦਾ ਸ਼ਿਕਾਰ ਹੋ ਗਈਆਂ। ਇਹ ਸਥਿਤੀ ਨਾ ਸਿਰਫ਼ ਸੰਕਰਮਿਤ ਵਿਅਕਤੀਆਂ ਲਈ ਸਗੋਂ ਉਨ੍ਹਾਂ ਦੇ ਪਰਿਵਾਰਾਂ ਲਈ ਵੀ ਗੰਭੀਰ ਖ਼ਤਰਾ ਹੈ। ਕੁੱਲ ਮਿਲਾ ਕੇ 19 ਲੋਕ ਇਸ ਬਿਮਾਰੀ ਨਾਲ ਸੰਕਰਮਿਤ ਹੋਏ ਹਨ, ਜਿਨ੍ਹਾਂ ਵਿਚ 15 ਔਰਤਾਂ ਵੀ ਸ਼ਾਮਲ ਹਨ। ਇਹ ਘਟਨਾ ਸਿਹਤ ਅਧਿਕਾਰੀਆਂ ਲਈ ਚਿਤਾਵਨੀ ਹੈ ਕਿ ਨਸ਼ਿਆਂ ਅਤੇ ਐੱਚਆਈਵੀ ਦੇ ਵੱਧ ਰਹੇ ਮਾਮਲਿਆਂ ਵੱਲ ਧਿਆਨ ਦੇਣ ਦੀ ਲੋੜ ਹੈ।