ਪਟਿਆਲਾ ਵਾਲਾ ਹਿੰਦੂ-ਸਿੱਖ ਵਿਵਾਦ ਅਕਾਲੀ ਦਲ ਤੇ ਭਾਜਪਾ ਨੇ ਕਰਵਾਇਆ – ਸੀਐਮ ਭਗਵੰਤ ਮਾਨ

0
5167

ਪਟਿਆਲਾ ਅੰਮ੍ਰਿਤਸਰ ਲੁਧਿਆਣਾ ਜਲੰਧਰ | ਪਟਿਆਲਾ ਵਿੱਚ ਹਿੰਦੂ ਅਤੇ ਸਿੱਖ ਜਥੇਬੰਦੀਆਂ ਵਿਚਾਲੇ ਹੋਈ ਤਕਰਾਰ ਦਾ ਇਲਜਾਮ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਜਪਾ ਅਤੇ ਅਕਾਲੀ ਦਲ ਉੱਤੇ ਲਗਾਇਆ ਹੈ।

ਇੱਕ ਨਿੱਜੀ ਨਿਊਜ਼ ਚੈਨਲ ਨਾਲ ਗੱਲ ਕਰਦਿਆਂ ਸੀਐਮ ਨੇ ਕਿਹਾ- ਇਹ ਦੋ ਸਿਆਸੀ ਧਿਰਾਂ ਦਾ ਵਿਵਾਦ ਸੀ। ਹਿੰਦੂ ਤੇ ਸਿੱਖਾਂ ਦਾ ਵਿਵਾਦ ਨਹੀਂ ਸੀ। ਇਹ ਵਿਵਾਦ ਭਾਜਪਾ ਤੇ ਅਕਾਲੀ ਦਲ ਨੇ ਕਰਵਾਇਆ। ਵਿਵਾਦ ਦੌਰਾਨ ਭਾਜਪਾ ਦੇ ਯੂਥ ਵਿੰਗ, ਅਰਬਨ ਵਿੰਗ ਤੇ ਜਨਰਲ ਸੈਕਟਰੀ ਪਟਿਆਲਾ ਤੇ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਲੋਕ ਵੀ ਮੌਜੂਦ ਸਨ ।

ਸੀਐਮ ਮਾਨ ਨੇ ਕਿਹਾ ਕਿ ਇਸ ਮਾਮਲੇ ਵਿਚ ਕੁਝ ਦੋਸ਼ੀਆਂ ‘ਤੇ ਪਰਚਾ ਕਰ ਲਿਆ ਗਿਆ ਹੈ। ਜਾਂਚ ਚੱਲ ਰਹੀ ਹੈ ਬਾਕੀ ਅਰੋਪੀਆਂ ‘ਤੇ ਜਲਦ ਕਾਰਵਾਈ ਕੀਤੀ ਜਾਵੇਗੀ।

ਭਗਵੰਤ ਮਾਨ ਨੇਕਿਹਾ ਕਿ ਵਿਰੋਧੀਆਂ ਤੋਂ ਸਰਕਾਰ ਦੀ ਤਰੱਕੀ ਬਰਦਾਸ਼ਤ ਨਹੀਂ ਹੋ ਰਹੀ, ਇਸ ਲਈ ਇਹ ਕਰਵਾਇਆ ਗਿਆ।

ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਕਾਲੀ ਮਾਤਾ ਮੰਦਰ ਦਾ ਦੌਰਾ ਕਰਨ ‘ਤੇ ਸੀਐਮ ਨੇ ਕਿਹਾ ਕਿ ਕੋਈ ਕਿਸੇ ਵੀ ਅਹੁਦੇ ‘ਤੇ ਹੋਵੇ ਅਜਿਹਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ।

ਸ਼ੁੱਕਰਵਾਰ ਨੂੰ ਪਟਿਆਲਾ ਵਿਚ ਸ਼ਿਵ ਸੈਨਿਕਾਂ ਤੇ ਖਾਲਿਸਤਾਨ ਸਮਰਥਕਾਂ ਵਿਚ ਝੜਪ ਹੋਈ ਸੀ, ਜਿਸ ਤੇ 4 ਦੋਸ਼ੀਆਂ ਖਿਲਾਫ FIR ਦਰਜ ਕਰ ਲਈ ਗਈ ਹੈ। ਸਰਕਾਰ ਵੱਲੋਂ ਆਈ ਜੀ ਸਮੇਤ ਤਿੰਨ ਪੁਲਿਸ ਅਫਸਰਾਂ ਦਾ ਤਬਾਦਲਾ ਕਰ ਦਿੱਤਾ ਹੈ।