ਹਿੰਦੂ ਨੇਤਾ ਸੂਰੀ ਦੀ ਮੌਤ ‘ਤੇ ਲੱਡੂ ਵੰਡਣ ਵਾਲੇ ਦਾ ਕੀ ਅੱਤਵਾਦੀਆਂ ਨਾਲ ਸਬੰਧ ਹੈ ? ਪਤਨੀ ਵੀ ਹੈ ਜੇਲ ‘ਚ !

0
547

ਲੁਧਿਆਣਾ | ਅੰਮ੍ਰਿਤਸਰ ‘ਚ ਹਿੰਦੂ ਨੇਤਾ ਸੁਧੀਰ ਸੂਰੀ ਦੇ ਕਤਲ ਤੋਂ ਬਾਅਦ ਲੁਧਿਆਣਾ ਦੇ ਜਲੰਧਰ ਬਾਈਪਾਸ ‘ਤੇ ਇਕ ਵਿਅਕਤੀ ਵਲੋਂ ਲੱਡੂ ਵੰਡੇ ਗਏ। ਇਸ ਮਾਮਲੇ ਵਿੱਚ ਮੁਲਜ਼ਮ ਖ਼ਿਲਾਫ਼ ਪੁਲਿਸ ਨੇ ਕੇਸ ਵੀ ਦਰਜ ਕਰ ਲਿਆ ਹੈ ਅਤੇ ਲੱਡੂ ਵੰਡਣ ਵਾਲੇ ਮੁਲਜ਼ਮ ਦੀ ਪਛਾਣ ਕਰ ਲਈ ਹੈ। ਪੁਲਿਸ ਨੂੰ ਮੁਲਜ਼ਮ ਦੇ ਅੱਤਵਾਦੀ ਸਬੰਧ ਵੀ ਮਿਲੇ ਹਨ। ਨੌਜਵਾਨ ਦੀ ਪਛਾਣ ਕੁਲਵਿੰਦਰ ਸਿੰਘ ਉਰਫ ਗੋਲੂ ਵਾਸੀ ਸੰਗਰੂਰ ਵਜੋਂ ਹੋਈ ਹੈ। ਉਹ ਇਸ ਸਮੇਂ ਸਲੇਮ ਟਾਬਰੀ ਵਿੱਚ ਰਹਿ ਰਿਹਾ ਸੀ ਅਤੇ ਇੱਕ ਨਿੱਜੀ ਬੱਸ ਕੰਪਨੀ ਵਿੱਚ ਅੱਡਾ ਇੰਚਾਰਜ ਵਜੋਂ ਕੰਮ ਕਰ ਰਿਹਾ ਸੀ।

ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਦੇ ਅਨੁਸਾਰ, ਮੁਲਜ਼ਮ ਕੁਲਵਿੰਦਰ ਸਿੰਘ ਦੀ ਪਤਨੀ ਅੰਮ੍ਰਿਤਪਾਲ ਕੌਰ ਉਰਫ਼ ਅੰਮ੍ਰਿਤ ਦੇ ਖਿਲਾਫ ਮੋਹਾਲੀ ਵਿੱਚ 2018 ਵਿੱਚ ਦਰਜ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂਏਪੀਏ) ਦੇ ਤਹਿਤ ਮੁਕੱਦਮਾ ਚੱਲ ਰਿਹਾ ਹੈ। ਉਹ ਜੇਲ੍ਹ ਵਿੱਚ ਹੈ।ਸੀਪੀ ਸ਼ਰਮਾ ਨੇ ਕਿਹਾ ਕਿ ਕੁਲਵਿੰਦਰ ਸਿੰਘ ਨੂੰ ਸੂਰੀ ਦੀ ਮੌਤ ਦਾ ਜਸ਼ਨ ਮਨਾਉਣ ਲਈ ਕਿਸ ਨੇ ਉਕਸਾਇਆ ਸੀ, ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਤਾ ਲਗਾਇਆ ਜਾਵੇਗਾ। ਪੁਲਸ ਨੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਪਰ ਉਹ ਫਰਾਰ ਹੈ।

ਪੁਲਿਸ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਉਹ ਕੱਟੜਪੰਥੀ ਸਮੂਹਾਂ ਦੇ ਸੰਪਰਕ ਵਿੱਚ ਸੀ। ਇਹ ਮਾਮਲਾ ਸ਼ਿਵ ਸੈਨਾ ਸਮਾਜਵਾਦੀ ਦੇ ਪ੍ਰਧਾਨ ਹਨੀ ਭਾਰਦਵਾਜ ਦੇ ਬਿਆਨ ਤੋਂ ਬਾਅਦ ਦਰਜ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਮੋਹਾਲੀ ਪੁਲਿਸ ਨੇ ਜੁਲਾਈ 2017 ਵਿੱਚ ਅੰਮ੍ਰਿਤਪਾਲ ਕੌਰ ਉਰਫ਼ ਅੰਮ੍ਰਿਤ, ਹਰਬਿੰਦਰ ਸਿੰਘ, ਜਰਨੈਲ ਸਿੰਘ ਅਤੇ ਰਣਦੀਪ ਸਿੰਘ ਸਮੇਤ ਤਿੰਨ ਹੋਰਾਂ ਨੂੰ ਗ੍ਰਿਫਤਾਰ ਕਰ ਕੇ ਇੱਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਸੀ। ਪੁਲਸ ਨੇ ਇਨ੍ਹਾਂ ਦੇ ਕਬਜ਼ੇ ‘ਚੋਂ ਨਾਜਾਇਜ਼ ਹਥਿਆਰ ਬਰਾਮਦ ਕੀਤੇ ਹਨ।