ਹਿੰਦੂ ਨੇਤਾ ਸੁਧੀਰ ਸੂਰੀ ਦੇ ਭਰਾ ਨੇ ਰੇਲਵੇ ਟਰੈਕ ‘ਤੇ ਕੀਤੀ ਫਾਇਰਿੰਗ, ਇਕ ਗੋਲ਼ੀ ਪਿਸਤੌਲ ‘ਚ ਫਸੀ

0
759

ਅੰਮ੍ਰਿਤਸਰ|  ਹਿੰਦੂ ਨੇਤਾ ਬ੍ਰਿਜਮੋਹਨ ਸੂਰੀ ਬੀਤੀ ਰਾਤ 12 ਦੇ ਕਰੀਬ ਆਪਣੇ ਘਰ ਤੋਂ ਬਾਹਰ ਨਿਕਲੇ ਅਤੇ ਰੇਲਵੇ ਟਰੈਕ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਸੂਰੀ ਦਾ ਦਾਅਵਾ ਹੈ ਕਿ ਅੱਤਵਾਦੀਆਂ ਨੇ ਬੀਤੀ ਰਾਤ ਉਸ ਨੂੰ ਫ਼ੋਨ ‘ਤੇ ਧਮਕੀ ਦਿੱਤੀ ਸੀ ਕਿ ਉਹ ਉਸ ਦੇ ਘਰ ਦੇ ਬਾਹਰ ਆ ਕੇ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਹਨ।

ਇਸ ਤੋਂ ਬਾਅਦ ਬ੍ਰਿਜ ਮੋਹਨ ਸੂਰੀ ਆਪਣੀ ਲਾਇਸੰਸੀ ਪਿਸਤੌਲ ਲੈ ਕੇ ਘਰ ਦੇ ਬਾਹਰ ਰੇਲਵੇ ਕਰਾਸਿੰਗ ‘ਤੇ ਪਹੁੰਚ ਗਿਆ। ਉਥੇ ਜਾ ਕੇ ਉਨ੍ਹਾਂ ਨੇ ਪਿਸਤੌਲ ਨਾਲ ਗੋਲੀ ਚਲਾ ਦਿੱਤੀ। ਇੱਕ ਗੋਲੀ ਉਸ ਦੀ ਪਿਸਤੌਲ ‘ਚ ਫਸ ਗਈ। ਪਰ ਰੇਲਵੇ ਟਰੈਕ ਜਾਂ ਉਸ ਦੇ ਘਰ ਦੇ ਆਸ-ਪਾਸ ਕੋਈ ਅੱਤਵਾਦੀ ਜਾਂ ਬਦਮਾਸ਼ ਨਜ਼ਰ ਨਹੀਂ ਆਇਆ।

ਦੱਸ ਦੇਈਏ ਕਿ ਬ੍ਰਿਜਮੋਹਨ ਸੂਰੀ ਦੇ ਵੱਡੇ ਭਰਾ ਸੁਧੀਰ ਸੂਰੀ ਦੀ ਕੁਝ ਮਹੀਨੇ ਪਹਿਲਾਂ 5 ਨਵੰਬਰ 2022 ਨੂੰ ਹੱਤਿਆ ਕਰ ਦਿੱਤੀ ਗਈ ਸੀ। ਸੁਧੀਰ ਸੂਰੀ ਕਤਲ ਕੇਸ ਵਿੱਚ ਪੁਲਿਸ ਨੇ ਗੋਪਾਲ ਮੰਦਰ ਨੇੜੇ ਕੱਪੜੇ ਦਾ ਕਾਰੋਬਾਰ ਕਰਨ ਵਾਲੇ ਮੁਲਜ਼ਮ ਸੰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਇੱਕ ਲਾਇਸੈਂਸੀ ਪਿਸਤੌਲ ਵੀ ਬਰਾਮਦ ਕੀਤਾ ਸੀ।

ਬ੍ਰਿਜ ਮੋਹਨ ਸੂਰੀ ਨੇ ਦਾਅਵਾ ਕੀਤਾ ਹੈ ਕਿ ਅੱਤਵਾਦੀਆਂ ਨੇ ਬੀਤੀ ਰਾਤ ਇੱਕ ਅਣਜਾਣ ਨੰਬਰ ਤੋਂ ਫ਼ੋਨ ‘ਤੇ ਧਮਕੀ ਦਿੱਤੀ ਸੀ। ਅੱਤਵਾਦੀਆਂ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਕਿ ਉਹ ਘਰ ਦੇ ਬਾਹਰ ਰੇਲਵੇ ਟ੍ਰੈਕ ਦੇ ਕੋਲ ਲੁਕੇ ਹੋਏ ਹਨ। ਸਰਕਾਰ ਨੇ ਬ੍ਰਿਜਮੋਹਨ ਸੂਰੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਲਈ 14 ਸੁਰੱਖਿਆ ਬਲ ਤਾਇਨਾਤ ਕੀਤੇ ਹਨ।