ਜਲੰਧਰ ਦੇ ਰੇਲਵੇ ਸ਼ਟੇਸ਼ਨ ਤੇ ਹਾਈ ਵੋਲਟੇਜ਼ ਡਰਾਮਾ, ਭਾਰੀ ਜਾਮ ਲੱਗਣ ਕਾਰਨ ਲੋਕਾਂ ਨੂੰ ਕਰਨਾ ਪਿਆ ਦਿੱਕਤਾ ਦਾ ਸਾਹਮਣਾ

0
455
ਜਲੰਧਰ ,17 ਫਰਵਰੀ। ਜਾਲੰਧਰ ਰੇਲਵੇ ਸਟੇਸ਼ਨ ‘ਤੇ ਭਾਰੀ ਵੋਲਟੇਜ਼ ਡਰਾਮਾ  ਹੋਣ ਦੀ ਖਬਰ ਸਾਹਮਣੇ ਆਈ ਹੈ। ਜਿੱਥੇ ਨਗਰ ਨਿਗਮ ਦੀਆਂ ਗੱਡੀਆ ਨੂੰ ਰੋਕ ਕੇ ਟਰੈਫਿਕ ਪੁਲਿਸ ਕਰਮਚਾਰੀ ਹਰ ਵਾਰ ਨਗਰ ਨਿਗਮ ਦੀਆ ਗੱਡੀਆ ਨੂੰ ਰੋਕਦੇ ਹਨ ਤਾਂ ਉਹਨਾ ਨਾਲ ਗਲਤ ਸਬਦਾਵਲੀ ਦੀ ਵਰਤੋਂ ਕਰਦੇ ਹਨ ।ਇਸ ਦੌਰਾਨ ਨਗਰ ਨਿਗਮਾਂ ਦੇ ਸਫਾਈ ਕਰਮਚਾਰੀਆਂ ਨੇ ਆਪਣੇ ਨਾਲ ਰੇਲਵੇ ਸਟੇਸ਼ਨ ਦੇ ਨੇੜੇ-ਤੇੜੇ ਦੇ ਵਿਚਕਾਰ ਸੜਕ ਨੂੰ ਜਾਮ ਕਰਕੇ ਪ੍ਰਦਰਸ਼ਨ ਕਰਨਾ ਸ਼ੁਰੂ ਕੀਤਾ। ਖਬਰ ਮਿਲੀ ਹੈ ਕਿ ਪੁਲਿਸ ਕਰਮਚਾਰੀ ਦੁਆਰਾ ਨਗਰ ਨਿਗਮ ਦੀ ਕਾਰ ਨੂੰ ਰੋਕਿਆ ਗਿਆ ਸੀ। ਦੱਸਿਆ ਗਿਆ ਹੈ ਕਿ ਨਗਰ ਨਿਗਮ ਦੀ ਗੱਡੀ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਰੋਕਿਆ ਗਿਆ। ਇਸ ਦੌਰਾਨ ਨਗਰ ਨਿਗਮ ਦੇ ਸਫ਼ਾਈ ਕਰਮਚਾਰੀ ਨੇ ਪੁਲੀਸ ਮੁਲਾਜ਼ਮਾਂ ’ਤੇ ਉਸ ਨਾਲ ਦੁਰਵਿਵਹਾਰ ਕਰਨ ਦੇ ਦੋਸ਼ ਲਾਏ। ਇਸ ਤੋਂ ਬਾਅਦ ਹੋਰ ਮੁਲਾਜ਼ਮਾਂ ਨੂੰ ਬੁਲਾਇਆ ਗਿਆ ਅਤੇ ਸੜਕ ਦੇ ਵਿਚਕਾਰ ਵਾਹਨ ਪਾਰਕ ਕਰਕੇ ਮੌਕੇ ‘ਤੇ ਪ੍ਰਦਰਸ਼ਨ ਕੀਤਾ ਗਿਆ। ਇਸ ਕਾਰਨ ਰੇਲਵੇ ਸਟੇਸ਼ਨ ਨੇੜੇ ਭਾਰੀ ਜਾਮ ਲੱਗ ਗਿਆ ਹੈ।
ਨਗਰ ਨਿਗਮ ਕਰਮਚਾਰੀਆਂ ਦਾ ਕਹਿਣਾ ਹੈ, ਕਿ ਜਦੋ ਤੱਕ ਉਹ  ਉੱਚ ਅਧਿਕਾਰੀਆ ਨੂੰ ਬੁਲਾ ਕੇ ਗੱਲ ਕਰਦੇ ਇਸ ਪੁਲਿਸ  ਕਰਮਚਾਰੀ ਨਾਲ ਉਦੋਂ ਤੱਕ ਇਹ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ ।। ਉਨ੍ਹਾਂ ਕਿਹਾ ਕਿ ਉਹ ਟਰੈਫਿਕ ਪੁਲੀਸ ਮੁਲਾਜ਼ਮਾਂ ਤੋਂ ਪੁੱਛਣਾ ਚਾਹੁੰਦੇ ਹਨ ਕਿ ਉਹ ਹੋਰ ਵਾਹਨਾਂ ਖ਼ਿਲਾਫ਼ ਕਾਰਵਾਈ ਕਿਉਂ ਨਹੀਂ ਕਰਦੇ। ਇਹ ਨਗਰ ਨਿਗਮ ਦੀਆਂ ਗੱਡੀਆ ਨੂੰ ਰੋਕ ਉਹਨਾ ਦੇ ਕਰਮਚਾਰੀਆ ਨਾਲ  ਦੁਰਵਿਵਹਾਰ ਕਰਦੇ ਹਨ।ਇਸ ਸਬੰਧੀ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ  ਟਰੈਫਿਕ ਪੁਲਿਸ ਮੁਲਾਜ਼ਮਾਂ ਨੇ ਨਗਰ ਨਿਗਮ ਦੇ ਟਰੱਕ ਨੂੰ ਇਸ ਲਈ ਰੋਕਿਆ ਸੀ ਕਿਉਂਕਿ ਇੱਥੇ ਵੱਡੇ ਵਾਹਨਾਂ ਦੇ ਦਾਖ਼ਲੇ ’ਤੇ ਪਾਬੰਦੀ ਹੈ। ਇਸ ਕਾਰਨ ਬਹੁਤ ਹਾਦਸੇ ਹੁੰਦੇ ਹਨ।ਜਿਸ ਕਾਰਨ ਭਾਰੀ ਵਾਹਨਾ ਨੂੰ ਲੱਗਣ ਦੀ ਇਜ਼ਾਜਤ ਨਹੀ ਹੈ। ਇਸ ਘਟਨਾ ਬਾਰੇ ਸੀਨੀਅਰ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।  ਤਾਂ ਜੋ ਇਸ ਮਸਲੇ ਦਾ ਹੱਲ ਕੀਤਾ ਜਾ ਸਕੇ।ਇਸ ਘਟਨਾ ਕਾਰਨ ਇਲਾਕੇ ਵਿੱਚ ਭਾਰੀ ਜਾਮ ਲੱਗਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।