ਪਾਕਿਸਤਾਨੀ ਸਮੱਗਲਰਾਂ ਵਲੋਂ ਸੁੱਟੀ 3 ਕਰੋੜ ਦੀ ਹੈਰੋਇਨ ਬਰਾਮਦ

0
2517

ਤਰਨਤਾਰਨ | ਥਾਣਾ ਖੇਮਕਰਨ ਤੇ ਵਲਟੋਹਾ ਦੀ ਪੁਲਿਸ ਨੇ ਇਕ ਸਾਂਝੇ ਆਪ੍ਰੇਸ਼ਨ ਦੌਰਾਨ ਭਾਰਤ-ਪਾਕਿਸਤਾਨ ਸਰਹੱਦ ਤੋਂ ਕੰਡਿਆਲੀ ਤਾਰ ਦੇ ਨਜ਼ਦੀਕ ਪਾਕਿਸਤਾਨੀ ਸਮੱਗਲਰਾਂ ਵੱਲੋਂ ਤਾरोਰੋਂ ਪਾਰ ਸੁੱਟੀ ਕਰੀਬ 970 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

ਇਹ ਹੈਰੋਇਨ ਪਲਾਸਟਿਕ ਦੀਆਂ ਬੋਤਲਾਂ ਵਿਚ ਸੀ। ਪੁਲਿਸ ਨੇ ਹੈਰੋਇਨ ਕਬਜ਼ੇ ਵਿਚ ਲੈ ਕੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਥਾਣਾ ਖੇਮਕਰਨ ਵਿਖੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਡੀਐੱਸਪੀ ਭਿੱਖੀਵਿੰਡ ਰਾਜਬੀਰ ਸਿੰਘ ਨੇ ਦੱਸਿਆ ਕਿ ਐਸਐਚਓ ਵਲਟੋਹਾ ਬਲਵਿੰਦਰ ਸਿੰਘ ਤੇ ਥਾਣਾ ਖੇਮਕਰਨ ਦੇ ਐੱਸਐੱਚਓ ਇੰਸ ਸ਼ਿਲੰਦਰਜੀਤ ਸਿੰਘ ਨੇ ਦੱਸਿਆ ਕਿ ਭਾਰਤ-ਪਾਕਿ ਦੀ ਸੀਮਾ ਚੌਂਕੀ ਮੀਆਂਵਾਲਾ 14 ਬਟਾਲੀਅਨ ਅਧੀਨ ਪੈਂਦੀ ਕੰਡਿਆਲੀ ਤਾਰ ਦੇ ਗੇਟ ਨੰਬਰ 156/19 ਨਜ਼ਦੀਕ ਖ਼ੇਤਾਂ ਵਿਚ ਪਈਆਂ ਦੋ ਪਲਾਸਟਿਕ ਦੀਆਂ ਬੋਤਲਾਂ ਨੂੰ ਕਬਜ਼ੇ ਲਿਆ ਗਿਆ। ਬੋਤਲਾਂ ਵਿੱਚ ਕਰੀਬ 970 ਗ੍ਰਾਮ ਹੈਰੋਇਨ ਬਰਾਮਦ ਹੋਈ। ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੀਮਤ 3 ਕਰੋੜ ਰੁਪਏ ਹੈ।

ਹੈਰੋਇਨ ਪਾਕਿਸਤਾਨੀ ਸਮੱਗਲਰਾਂ ਨੇ ਭਾਰਤੀ ਖ਼ੇਤਰ ਵਿਚ ਦਾਖ਼ਲ ਹੋ ਕੇ ਕੰਡਿਆਲੀ ਦੇ ਉਪਰੋਂ ਖ਼ੇਤਾਂ ਵਿਚ ਸੁੱਟੀ ਸੀ।