ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ 40 ਦਿਨਾਂ ਦੀ ਪੈਰੋਲ ਉਤੇ ਜੇਲ੍ਹ ਤੋਂ ਬਾਹਰ ਆਇਆ ਹੋਇਆ ਹੈ। ਇਸ ਦੌਰਾਨ ਉਹ ਯੂਪੀ ਦੇ ਇਕ ਆਸ਼ਰਮ ਵਿਚ ਠਹਿਰਿਆ ਹੋਇਆ ਹੈ। ਡੇਰਾ ਮੁਖੀ ਲਗਾਤਾਰ ਸਤਿਸੰਗ ਕਰ ਰਿਹਾ ਹੈ।
ਇਸ ਮੌਕੇ ਇਕ ਸਤਿਸੰਗ ਦੌਰਾਨ ਕੁਝ ਮਹਿਲਾਵਾਂ ਬੰਬੀਹਾ ਬੁਲਾਉਂਦੀਆਂ ਹਨ, ਜਿਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਹ ਬੰਬੀਹਾ ਸੁਣ ਕੇ ਰਾਮ ਰਹੀਮ ਵੀ ਆਪਣਾ ਹਾਸਾ ਨਹੀਂ ਰੋਕ ਪਾ ਰਿਹਾ ਹੈ। ਔਰਤਾਂ ਆਖ ਰਹੀਆਂ ਹਨ, “ਜਿਹੜੇ ਕਹਿੰਦੇ ਹੁਣ ਨਹੀਂ ਆਉਂਦਾ ਬਾਹਰ, ਤੁਹਾਡਾ ਪਤੰਦਰ ਆ ਗਿਆ ਬਾਹਰ”, ਇਹ ਬੰਬੀਹਾ ਸੁਣ ਕੇ ਰਾਮ ਰਹੀਮ ਦਾ ਵੀ ਹਾਸਾ ਨਿਕਲ ਗਿਆ ।