ਭੈਣ ਨੂੰ ਵਿਦੇਸ਼ ਭੇਜਣ ਲਈ ਮੰਗ ਰਿਹਾ ਸੀ ਪੈਸੇ, ਪਤਨੀ ਨੇ ਨਹੀਂ ਦਿੱਤੇ ਤਾਂ ਜ਼ਹਿਰ ਦੇ ਕੇ ਦਿੱਤਾ ਮਾਰ

0
1292

ਸਰਕਾਰੀ ਟੀਚਰ ਸੀ ਮ੍ਰਿਤਕਾ, ਕਰੀਬ 1 ਸਾਲ ਪਹਿਲਾਂ ਹੀ ਹੋਇਆ ਸੀ ਵਿਆਹ

ਹੁਸ਼ਿਆਰਪੁਰ | ਪਿੰਡ ਕੋਟਲੀ ਖੁਰਦ ‘ਚ ਪਤੀ ਨੇ ਆਪਣੀ ਮਾਂ ਤੇ ਭੈਣ ਨਾਲ ਮਿਲ ਕੇ ਆਪਣੀ ਸਰਕਾਰੀ ਟੀਚਰ ਪਤਨੀ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ। ਮ੍ਰਿਤਕਾ ਦੀ ਪਛਾਣ ਸੁਮਨਦੀਪ ਕੌਰ (29), ਜਦਕਿ ਆਰੋਪੀ ਦੀ ਪਛਾਣ ਗੁਰਜਿੰਦਰ ਸਿੰਘ ਦੇ ਰੂਪ ‘ਚ ਹੋਈ।

ਗੁਰਜਿੰਦਰ ਸਿੰਘ ਆਪਣੀ ਭੈਣ ਨੂੰ ਵਿਦੇਸ਼ ਭੇਜਣ ਲਈ ਪਤਨੀ ਸੁਮਨਦੀਪ ਕੋਲੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ ਪਰ ਜਦੋਂ ਉਹ ਨਹੀਂ ਮੰਨੀ ਤਾਂ ਆਰੋਪੀ ਨੇ 2 ਨਵੰਬਰ ਨੂੰ ਆਪਣੀ ਭੈਣ ਤੇ ਮਾਂ ਨਾਲ ਮਿਲ ਕੇ ਘਟਨਾ ਨੂੰ ਅੰਜਾਮ ਦੇ ਦਿੱਤਾ।

ਥਾਣਾ ਦਸੂਹਾ ਦੇ ASI ਸਤਨਾਮ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮ੍ਰਿਤਕਾ ਦੇ ਚਾਚੇ ਦੇ ਬਿਆਨ ‘ਤੇ ਪਤੀ ਗੁਰਜਿੰਦਰ ਸਿੰਘ, ਸੱਸ ਸੁਖਵਿੰਦਰ ਕੌਰ ਤੇ ਨਣਾਨ ਲਵਪ੍ਰੀਤ ਕੌਰ ਖਿਲਾਫ ਕੇਸ ਦਰਜ ਕਰ ਲਿਆ ਹੈ।

ਉਨ੍ਹਾਂ ਦੱਸਿਆ ਕਿ ਤਿੰਨੋਂ ਆਰੋਪੀ ਘਰੋਂ ਫਰਾਰ ਹਨ, ਜਿਨ੍ਹਾਂ ਦੀ ਭਾਲ ‘ਚ ਛਾਪੇ ਮਾਰੇ ਜਾ ਰਹੇ ਹਨ। ਮ੍ਰਿਤਕਾ ਦੇ ਪੇਕੇ ਹਰਿਆਣਾ ਦੇ ਸਿਰਸਾ ਜ਼ਿਲੇ ‘ਚ ਹਨ।

ਸਿਰਸਾ ਦੇ ਪਿੰਡ ਵੱਡਾ ਗੁੱਡਾ ਵਾਸੀ ਜਸਵੰਤ ਸਿੰਘ ਨੇ ਥਾਣਾ ਦਸੂਹਾ ਪੁਲਿਸ ਨੂੰ ਦੱਸਿਆ ਕਿ ਉਸ ਦੀ ਭਤੀਜੀ ਸੁਮਨਦੀਪ ਕੌਰ ਦਾ ਵਿਆਹ 2 ਦਸੰਬਰ 2020 ਨੂੰ ਹੁਸ਼ਿਆਰਪੁਰ ਦੇ ਗੁਰਜਿੰਦਰ ਸਿੰਘ ਪੁੱਤਰ ਸੁਖਵਿੰਦਰ ਸਿੰਘ ਨਾਲ ਹੋਇਆ ਸੀ। ਗੁਰਜਿੰਦਰ ਸਿੰਘ ਪਿੰਡ ‘ਚ ਹੀ ਖੇਤੀ ਕਰਦਾ ਸੀ, ਜਦਕਿ ਸੁਮਨਦੀਪ ਸਰਕਾਰੀ ਟੀਚਰ ਸੀ।

ਵਾਰਦਾਤ ‘ਚ ਸੱਸ ਤੇ ਨਣਾਨ ਵੀ ਸ਼ਾਮਿਲ

ਮ੍ਰਿਤਕਾ ਦੇ ਚਾਚਾ ਜਸਵੰਤ ਸਿੰਘ ਨੇ ਕਿਹਾ ਕਿ ਵਿਆਹ ‘ਚ ਕਾਫੀ ਦਾਜ ਦਿੱਤਾ ਗਿਆ ਪਰ ਇਸ ਦੇ ਬਾਵਜੂਦ ਗੁਰਜਿੰਦਰ ਘੱਟ ਦਾਜ ਲਿਆਉਣ ਦਾ ਆਰੋਪ ਲਾ ਕੇ ਸੁਮਨਦੀਪ ਨੂੰ ਕੁੱਟਿਆ ਕਰਦਾ ਸੀ।

ਗੁਰਜਿੰਦਰ ਆਪਣੀ ਭੈਣ ਲਵਪ੍ਰੀਤ ਕੌਰ ਨੂੰ ਵਿਦੇਸ਼ ਭੇਜਣ ਲਈ ਸੁਮਨਦੀਪ ਤੋਂ ਪੈਸਿਆਂ ਦੀ ਮੰਗ ਕਰਦਾ ਸੀ, ਜਦਕਿ ਉਹ ਇੰਨੇ ਪੈਸੇ ਦੇਣ ਤੋਂ ਮਨ੍ਹਾ ਕਰਦੀ ਸੀ।

ਪੈਸੇ ਨਾ ਦੇਣ ਕਾਰਨ ਉਸ ਦੀ ਸੱਸ ਸੁਖਵਿੰਦਰ ਕੌਰ ਵੀ ਬੇਟੇ ਦਾ ਸਾਥ ਦੇਣ ਲੱਗੀ ਤੇ ਨਣਾਨ ਵੀ ਸੁਮਨਦੀਪ ਨਾਲ ਹੱਥੋਪਾਈ ਕਰਦੀ ਰਹਿੰਦੀ ਸੀ। ਸੁਮਨਦੀਪ ਜਦੋਂ ਵਿਰੋਧ ਕਰਦੀ ਤਾਂ ਗੁਰਜਿੰਦਰ ਕਮਰੇ ‘ਚ ਬੰਦ ਕਰ ਦਿੰਦਾ ਸੀ। ਜਸਵੰਤ ਸਿੰਘ ਨੇ ਦੱਸਿਆ ਕਿ ਇਹ ਸਾਰੀਆਂ ਗੱਲਾਂ ਸੁਮਨਦੀਪ ਨੇ ਹੀ ਉਸ ਨੂੰ ਦੱਸੀਆਂ ਸਨ।

ਪੈਸੇ ਨਾ ਦੇਣ ‘ਤੇ ਪਿਲਾਈ ਜ਼ਹਿਰੀਲੀ ਚੀਜ਼

ਜਸਵੰਤ ਸਿੰਘ ਨੇ ਦੱਸਿਆ ਕਿ 2 ਨਵੰਬਰ ਨੂੰ ਪਿੰਡ ਕੋਟਲੀ ਖੁਰਦ ਤੋਂ ਕਿਸੇ ਨੇ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਕੁੜੀ ਬਿਮਾਰ ਹੈ ਤੇ ਜਲੰਧਰ ‘ਚ ਦਾਖਲ ਹੈ। ਇਸ ਤੋਂ ਬਾਅਦ ਉਹ ਪਰਿਵਾਰ ਸਣੇ ਜਲੰਧਰ ਪਹੁੰਚੇ ਤਾਂ ਪਤਾ ਲੱਗਾ ਕਿ ਸੁਮਨਦੀਪ ਦੀ ਜ਼ਹਿਰੀਲੀ ਚੀਜ਼ ਖਾਣ ਨਾਲ ਹਾਲਤ ਗੰਭੀਰ ਬਣੀ ਹੋਈ ਹੈ।

ਜਸਵੰਤ ਸਿੰਘ ਦੇ ਕਹਿਣ ਮੁਤਾਬਕ ਸੁਮਨਦੀਪ ਨੇ ਦੱਸਿਆ ਕਿ ਗੁਰਜਿੰਦਰ ਮੰਗਲਵਾਰ ਨੂੰ ਆਪਣੀ ਭੈਣ ਨੂੰ ਵਿਦੇਸ਼ ਭੇਜਣ ਲਈ ਪੈਸੇ ਮੰਗ ਰਿਹਾ ਸੀ ਪਰ ਜਦੋਂ ਉਸ ਨੇ ਦੇਣ ਤੋਂ ਮਨ੍ਹਾ ਕਰ ਕੀਤਾ ਤਾਂ ਪਤੀ ਗੁਰਜਿੰਦਰ, ਸੱਸ ਸੁਖਵਿੰਦਰ ਕੌਰ ਤੇ ਨਣਾਨ ਲਵਪ੍ਰੀਤ ਕੌਰ ਨੇ ਕੋਈ ਜ਼ਹਿਰੀਲੀ ਚੀਜ਼ ਪਿਲਾ ਦਿੱਤੀ, ਜਿਸ ਤੋਂ ਬਾਅਦ ਦੀਵਾਲੀ ਵਾਲੇ ਦਿਨ ਉਸ ਦੀ ਮੌਤ ਹੋ ਗਈ।

ਸੁਮਨਦੀਪ ਨੂੰ ਬੱਚਾ ਵੀ ਪੈਦਾ ਨਹੀਂ ਕਰਨ ਦਿੱਤਾ

ਚਾਚਾ ਜਸਵੰਤ ਸਿੰਘ ਨੇ ਦੱਸਿਆ ਉਸ ਦੀ ਭਤੀਜੀ ਸੁਮਨਦੀਪ ਕੌਰ ਵਿਆਹ ਤੋਂ ਬਾਅਦ ਬੱਚਾ ਚਾਹੁੰਦੀ ਸੀ ਪਰ ਆਰੋਪੀ ਗੁਰਜਿੰਦਰ ਸਿੰਘ ਨੇ ਅਜਿਹਾ ਨਹੀਂ ਕਰਨ ਦਿੱਤਾ, ਬਲਕਿ ਆਰੋਪੀ ਘੱਟ ਦਾਜ ਲਿਆਉਣ ਦੇ ਤਾਅਨੇ ਦੇ ਕੇ ਜ਼ਲੀਲ ਕਰਦਾ ਸੀ ਤੇ ਅਖੀਰ ਆਪਣੀ ਮਾਂ ਤੇ ਭੈਣ ਨਾਲ ਮਿਲ ਜ਼ਹਿਰ ਦੇ ਕੇ ਮਾਰ ਹੀ ਦਿੱਤਾ।

11 ਸਾਲ ਦੇ ਅਨਾਇਤ ਅਲੀ ਦੀ ਗਾਇਕੀ ਵੱਡੇ ਵੱਡਿਆਂ ਨੂੰ ਮਾਤ ਦਿੰਦੀ ਹੈ, ਮੇਰੇ ਮੌਲਾ ਤੇਰਾ ਸ਼ੁਕਰੀਆ

ਖਬਰਾਂ ਦੇ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ

  • ਪੂਰੇ ਪੰਜਾਬ ਦੀਆਂ ਖਬਰਾਂ ਲਈ ਟੈਲੀਗ੍ਰਾਮ ਐਪ ਉਤੇ Punjabi Bulletin ਚੈਨਲ ਨਾਲ ਜੁੜੋ https://t.me/punjabibulletin
  • ਪੰਜਾਬੀ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ 
  • ਜਲੰਧਰ ਦੀਆਂ ਖਬਰਾਂ ਮੰਗਵਾਉਣ ਲਈ ਟੈਲੀਗ੍ਰਾਮ ਐਪ ਉਤੇ Jalandhar Bulletin ਚੈਨਲ ਨਾਲ ਜੁੜੋ https://t.me/Jalandharbulletin
  • ਜਲੰਧਰ ਬੁਲੇਟਿਨ ਦੇ ਵਟਸਐਪ ਗਰੁੱਪ ਨਾਲ ਜੁੜੋ