48 ਮਿੰਟ ‘ਚ 7 ਸਾਲ ਦੀ ਬੱਚੀ ਨਾਲ ਰੇਪ ਕਰਨ ਤੋਂ ਬਾਅਦ ਗਲਾ ਘੋਟ ਮਾਰਿਆ

0
2072

ਜਲੰਧਰ | ਰੇਪ ਦੀਆਂ ਘਟਨਾਵਾਂ ਸਾਡੇ ਸਮਾਜ ਵਿੱਚ ਲਗਾਤਾਰ ਵੱਧਦੀਆਂ ਹੀ ਜਾ ਰਹੀਆਂ ਹਨ। ਜਲੰਧਰ ਵਿੱਚ ਰੇਪ ਅਤੇ ਹਤਿਆ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ।

ਇੱਥੇ 24 ਸਾਲ ਦੇ ਬੰਦੇ ਨੇ 7 ਸਾਲ ਦੀ ਬੱਚੀ ਨਾਲ ਖੇਤਾਂ ਵਿੱਚ ਰੇਪ ਕੀਤਾ ਅਤੇ ਗਲਾ ਦੱਬ ਕੇ ਉਸ ਨੂੰ ਮਾਰ ਵੀ ਦਿੱਤਾ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਮੁਤਾਬਿਕ ਅਰੋਪੀ ਨੇ ਇਹ ਸਭ ਕੁਝ 48 ਮਿੰਟ ਵਿੱਚਕਾਰ ਕੀਤਾ।

ਘਟਨਾ ਜਲੰਧਰ ਦੇ ਬਾਹਰੇ ਪੈਸੇ ਪੈਂਦੇ ਇੱਕ ਪਿੰਡ ਦੀ ਹੈ। ਇੱਕ ਪ੍ਰਵਾਸੀ ਪਤੀ-ਪਤਨੀ ਆਪਣੇ ਬੱਚਿਆਂ ਨੂੰ ਛੱਡ ਕੇ ਖੇਤਾਂ ਵਿੱਚੋਂ ਆਲੂ ਪੱਟਣ ਚਲੇ ਗਏ। ਸ਼ਾਮ ਨੂੰ ਪਰਤੇ ਤਾਂ 7 ਸਾਲ ਦੀ ਕੁੜੀ ਗਾਇਬ ਸੀ। ਪੁਲਿਸ ਨੂੰ ਇਸ ਦੀ ਖਬਰ ਕੀਤੀ।

ਆਦਮਪੁਰ ਇਲਾਕੇ ਦੇ ਡੀਐਸਪੀ ਹਰਿੰਦਰ ਸਿੰਘ ਮਾਨ ਨੇ ਦੱਸਿਆ ਕਿ ਸਵੇਰੇ ਕਿਸਾਨ ਨੇ ਖੇਤਾਂ ਵਿੱਚ ਬੱਚੀ ਦੀ ਲਾਸ਼ ਪਈ ਵੇਖੀ। ਬੱਚੀ ਦੇ ਸਰੀਰ ਦੇ ਕੱਪੜੇ ਵੀ ਨਹੀਂ ਸਨ। ਸੀਟੀਟੀਵੀ ਕੈਮਰਿਆਂ ਤੋਂ ਪਤਾ ਲੱਗਿਆ ਕਿ ਬੱਚੀ ਦੇ ਗਵਾਂਢ ਵਿੱਚ ਰਹਿਣ ਵਾਲਾ ਅਰੋਪੀ ਉਸ ਨੂੰ ਸਾਇਕਲ ‘ਤੇ ਲੈ ਗਿਆ ਸੀ। ਸਾਇਕਲ ‘ਤੇ ਬੱਚੀ ਨੂੰ ਲਿਜਾਣ ਤੋਂ 48 ਮਿੰਟ ਬਾਅਦ ਉਹ ਇਕੱਲਾ ਆਉਂਦਾ ਸੀਸੀਟੀਵੀ ਵਿੱਚ ਕੈਦ ਹੋਇਆ ਹੈ। ਮਤਲਬ 48 ਮਿੰਟ ਵਿੱਚ ਹੀ ਉਸ ਨੇ ਬੱਚੀ ਨਾਲ ਗਲਤ ਕੰਮ ਕਰਨ ਤੋਂ ਬਾਅਦ ਉਸ ਨੂੰ ਮਾਰ ਦਿੱਤਾ। ਅਰੋਪੀ ਦੀ ਤਲਾਸ਼ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਬੱਚੀ ਦੇ ਚਿਹਰੇ ‘ਤੇ ਅਰੋਪੀ ਦੇ ਦੰਦਾਂ ਦੇ ਨਿਸ਼ਾਨ ਵੀ ਮਿਲੇ ਹਨ। ਫਾਰੇਂਸਿਕ ਟੀਮ ਦਾ ਕਹਿਣਾ ਹੈ ਕਿ ਜਿੱਥੇ ਬੱਚੀ ਦੀ ਲਾਸ਼ ਮਿਲੀ ਹੈ ਉੱਥੋਂ ਹੀ ਇਨਸਾਨ ਦੇ ਹੱਥਾਂ ਦੇ ਨਿਸ਼ਾਨ ਮਿਲੇ ਹਨ। ਇਨ੍ਹਾਂ ਸਬੂਤਾਂ ਦੇ ਆਧਾਰ ‘ਤੇ ਉਸ ਨੂੰ ਕੋਰਟ ਤੋਂ ਜਲਦੀ ਸਜਾ ਸੁਣਾਈ ਜਾ ਸਕਦੀ ਹੈ।