ਜਲੰਧਰ | ਕ੍ਰਾਇਮ ਜਲੰਧਰ ਸ਼ਹਿਰ ਵਿੱਚ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਸ਼ਨੀਵਾਰ ਸ਼ਾਮ ਬੱਸ ਅੱਡੇ ਨੇੜੇ ਬਣੀ ਦੋਆਬਾ ਮਾਰਕੀਟ ਵਿੱਚ ਇੱਕ ਮਨੀ ਐਕਸਚੇਂਜਰ ਨਾਲ ਗਨ ਪੁਆਇੰਟ ‘ਤੇ 6 ਲੱਖ ਰੁਪਏ ਦੀ ਲੁੱਟ ਹੋ ਗਈ।
ਮੁਹੱਲਾ ਕਰਾਰ ਖਾਂ ਦੇ ਰਹਿਣ ਵਾਲੇ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਨਾਲ ਕੰਮ ਕਰਨ ਵਾਲੀ ਰੁਪਿੰਦਰ ਕੌਰ ਦੇ ਨਾਲ ਦਫਤਰ ‘ਚ ਮੌਜੂਦ ਸਨ। ਰੁਪਿੰਦਰ ਦੀ ਸਹੇਲੀ ਸਰਬਜੀਤ ਉਸ ਨੂੰ ਮਿਲਣ ਆਈ ਸੀ। ਸ਼ਾਮ ਕਰੀਬ 5 ਵਜੇ ਦੋ ਨਕਾਬਪੋਸ਼ ਆਏ। ਇੱਕ ਕਾਉਂਟਰ ਦੇ ਅੰਦਰ ਆਇਆ ਅਤੇ ਮੱਥੇ ‘ਤੇ ਪਿਸਤੌਲ ਰੱਖ ਦਿੱਤੀ। ਦੂਜੇ ਨੇ ਤਿੰਨ ਮੋਬਾਇਲ ਫੋਨ ਅਤੇ ਗੱਲੇ ‘ਚੋਂ ਕੈਸ਼ ਕੱਢ ਲਿਆ।
ਕੁੜੀਆਂ ਨੇ ਜਦੋਂ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਗੋਲੀ ਮਾਰਨ ਦੀ ਧਮਕੀ ਦਿੱਤੀ। ਲੁਟੇਰੇ ਤਿੰਨ ਮੋਬਾਇਲ ਫੋਨ, ਬੈਂਕ ਤੋਂ ਕਢਵਾਏ 2.60 ਲੱਖ ਰੁਪਏ ਅਤੇ ਵਿਦੇਸ਼ ਕਰੰਸੀ ਲੈ ਕੇ ਭੱਜ ਗਏ। ਰੁਪਿੰਦਰ ਨੇ ਲੁਟੇਰਿਆਂ ਦਾ ਪਿੱਛਾ ਵੀ ਕੀਤਾ ਪਰ ਉਹ ਹੱਥ ਨਾ ਆਏ।
ਏਸੀਪੀ ਮਾਡਲ ਟਾਉਨ ਹਰਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਨੂੰ ਕੁਝ ਅਹਿਮ ਸਬੂਤ ਮਿਲੇ ਹਨ। ਇਨ੍ਹਾਂ ਦੇ ਆਧਾਰ ‘ਤੇ ਜਲਦ ਅਰੋਪੀਆਂ ਨੂੰ ਫੜ੍ਹ ਲਿਆ ਜਾਵੇਗਾ। ਫਾਟਕ ਨਜ਼ਦੀਕ ਕਾਫੀ ਸੀਸੀਟੀਵੀ ਫੁਟੇਜ ਮਿਲੇ ਹਨ। ਉਸ ਤੋਂ ਵੀ ਕਈ ਸੁਰਾਗ ਪੁਲਿਸ ਹੱਥ ਲੱਗੇ ਹਨ। ਜਲਦ ਅਰੋਪੀ ਸਾਡੇ ਕਬਜੇ ਵਿੱਚ ਹੋਣਗੇ।
(ਨੋਟ – ਜਲੰਧਰ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਟੈਲੀਗ੍ਰਾਮ ‘ਤੇ ਜਲੰਧਰ ਬੁਲੇਟਿਨ ਚੈਨਲ ਨਾਲ ਜੁੜੋ https://t.me/Jalandharbulletin)