ਹਰਿਆਣਾ : ਜ਼ਮਾਨਤ ‘ਤੇ ਬਾਹਰ ਆਏ ਨੌਜਵਾਨ ਦਾ ਗੋਲੀਆਂ ਮਾਰ ਕੇ ਕ.ਤਲ

0
398

ਹਰਿਆਣਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਰੋਹਤਕ ਦੇ ਨਿੰਦਾਨਾ ਪਿੰਡ ‘ਚ ਵੀਰਵਾਰ ਦੇਰ ਰਾਤ ਬਦਮਾਸ਼ਾਂ ਨੇ ਮੋਟਰਸਾਈਕਲ ‘ਤੇ ਆ ਰਹੇ ਇਕ ਨੌਜਵਾਨ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀ ਲੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ, ਜਦਕਿ ਦੂਜਾ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਮ੍ਰਿਤਕ ਦੀ ਪਛਾਣ ਸੁਮਿਤ ਪਿੰਡ ਨਿੰਦਾ ਵਜੋਂ ਹੋਈ ਹੈ। ਉਹ ਜੇਲ੍ਹ ਤੋਂ ਜ਼ਮਾਨਤ ‘ਤੇ ਬਾਹਰ ਆਇਆ ਸੀ।

ਮੋਹਿਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸ ਦਾ ਭਰਾ ਸੁਮਿਤ ਆਪਣੇ ਦੋਸਤ ਨਾਲ ਮੋਟਰਸਾਈਕਲ ’ਤੇ ਆ ਰਿਹਾ ਸੀ। ਜਦੋਂ ਉਹ ਦੋਵੇਂ ਸੋਨੂੰ ਦੇ ਘਰ ਨੇੜੇ ਪਹੁੰਚੇ ਤਾਂ ਸੰਦੀਪ, ਰੋਹਿਤ, ਸੋਨੂੰ, ਵਿਕਾਸ ਅਤੇ ਸਾਹਿਲ ਅਚਾਨਕ ਸੋਨੂੰ ਦੇ ਘਰ ਤੋਂ ਗਲੀ ਵਿਚ ਆ ਗਏ। ਉਕਤ ਨੌਜਵਾਨਾਂ ਨੇ ਸੁਮਿਤ ਅਤੇ ਅੰਸ਼ੁਲ ਦਾ ਰਸਤਾ ਰੋਕ ਦਿੱਤਾ ਤੇ ਗੋਲੀਆਂ ਮਾਰ ਦਿੱਤੀਆਂ। ਉਕਤ ਹਮਲਾਵਰ ਧਮਕੀਆਂ ਦੇ ਰਹੇ ਸਨ ਅਤੇ ਕਹਿ ਰਹੇ ਸਨ ਕਿ ਸਾਡੇ ਨਾਲ ਦੁਸ਼ਮਣੀ ਕਰਨੀ ਮਹਿੰਗੀ ਪਵੇਗੀ।