ਦਿੱਲੀ ਜਾ ਰਹੇ ਕਿਸਾਨਾਂ ‘ਤੇ ਹਰਿਆਣਾ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਛੱਡੇ, ਸੰਭੂ ਬਾਰਡਰ ‘ਤੇ ਜ਼ਬਰਦਸਤ ਹੰਗਾਮਾ

0
28722

ਚੰਡੀਗੜ੍ਹ | ਅੱਜ ਸਵੇਰ ਤੋਂ ਹੀ ਸ਼ੰਭੂ ਬਾਰਡਰ ‘ਤੇ ਕਿਸਾਨਾਂ ਨਾਲ ਧੱਕੇਸ਼ਾਹੀ ਜਾਰੀ ਹੈ। ਦਿੱਲੀ ਜਾ ਰਹੇ ਕਿਸਾਨਾਂ ਨੂੰ ਹਰਿਆਣਾ ਸਰਕਾਰ ਨੇ ਸ਼ੰਭੂ ਬਾਰਡਰ ‘ਤੇ ਰੋਕਿਆ ਹੋਇਆ ਹੈ।


ਕਿਸਾਨਾਂ ਨੇ ਅੱਜ ਦਿੱਲੀ ਕੂਚ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ। ਕੱਲ੍ਹ ਰਾਤ ਤੋਂ ਹੀ ਕਿਸਾਨ ਸ਼ੰਭੂ ਸਮੇਤ ਹੋਰ ਬਾਰਡਰਾਂ ‘ਤੇ ਡਟੇ ਹੋਏ ਸਨ।
ਅੱਜ ਕਿਸਾਨਾਂ ਨੇ ਜਦੋਂ ਪੁਲਿਸ ਦੀ ਬੈਰਿਕੇਡਿੰਗ ਪਾਰ ਕਰਕੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਪਹਿਲਾਂ ਪਾਣੀ ਮਾਰ ਕੇ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਫਿਰ ਅਥਰੂ ਗੈਸ ਦੇ ਗੋਲੇ ਕਿਸਾਨਾਂ ‘ਤੇ ਬਰਸਾਏ।


ਸ਼ੰਭੂ ਬਾਰਡਰ ਦੇ ਫਿਲਹਾਲ ਕਿਸਾਨਾਂ ਦਾ ਮੋਰਚਾ ਜਾਰੀ ਹੈ ਅਤੇ ਕਿਸਾਨ ਦਿੱਲੀ ਜਾਣ ਦੇਣ ਦੀ ਮੰਗ ਕਰ ਰਹੇ ਹਨ।


ਦੱਸ ਦਈਏ ਕਿ ਹੁਸ਼ਿਆਰਪੁਰ, ਲੁਧਿਆਣਾ, ਰੋਪੜ ਜ਼ਿਲ੍ਹਿਆਂ ਤੋਂ ਕਿਸਾਨ ਦਿੱਲੀ ਜਾਣ ਲਈ ਇਸੇ ਹਾਰ ‘ਤੇ ਪਹੁੰਚ ਰਹੇ ਹਨ। ਇਹ ਐਨਐਚ-1 ਦਿੱਲੀ ਜਾਣ ਦਾ ਮੁੱਖ ਮਾਰਗ ਹੈ। ਸ਼ੰਭੂ ਬੈਰੀਅਰ ਅੰਬਾਲਾ ਤੇ ਪਟਿਆਲਾ ਜ਼ਿਲ੍ਹਾ ਦੇ ਵਿਚਕਾਰ ਪੈਂਦਾ ਹੈl


(ਇਹ ਖਬਰ ਲਗਾਤਾਰ ਅਪਡੇਟ ਹੋ ਰਹੀ ਹੈ। ਇਸ ਦਾ ਅਪਡੇਟ ਅਸੀਂ ਦਿੰਦੇ ਰਹਾਂਗੇ)