ਹਰਿਆਣਾ ਸਰਕਾਰ ਕੈਦੀਆਂ ਨੂੰ ਦੇਵੇਗੀ ਫਲੈਟ, ਸਹੂਲਤ ਹੋਵੇਗੀ ਮੁਫਤ, ਲਿਆਂਦੀ ਓਪਨ ਜੇਲ੍ਹ ਸਕੀਮ

0
189

ਹਰਿਆਣਾ | ਇਥੋਂ ਦੀਆਂ ਜੇਲ੍ਹਾਂ ਦੇ ਕੈਦੀਆਂ ਨੂੰ ਰਹਿਣ ਲਈ 2BHK ਫਲੈਟ ਮਿਲਣਗੇ। ਸਰਕਾਰ ਦੀ ਓਪਨ ਜੇਲ੍ਹ ਸਕੀਮ ਤਹਿਤ ਕੈਦੀਆਂ ਨੂੰ ਇਹ ਸਹੂਲਤ ਮਿਲਣ ਜਾ ਰਹੀ ਹੈ। ਪਹਿਲੇ ਪੜਾਅ ਵਿਚ ਇਹ ਸਹੂਲਤ ਸੀਐਮ ਸਿਟੀ ਕਰਨਾਲ ਅਤੇ ਫਰੀਦਾਬਾਦ ਵਿਚ ਸ਼ੁਰੂ ਕੀਤੀ ਜਾਵੇਗੀ। ਹਰਿਆਣਾ ਦੇ ਜੇਲ੍ਹ ਮੰਤਰੀ ਰਣਜੀਤ ਸਿੰਘ ਚੌਟਾਲਾ ਪਹਿਲਾਂ ਹੀ ਇਸ ਸਕੀਮ ਨੂੰ ਹਰੀ ਝੰਡੀ ਦੇ ਚੁੱਕੇ ਹਨ। ਇਹ ਰਿਹਾਇਸ਼ੀ ਸਹੂਲਤ ਮੁਫਤ ਹੋਵੇਗੀ ਅਤੇ ਬੁਨਿਆਦੀ ਸਹੂਲਤਾਂ ਲਈ ਕੋਈ ਕਿਰਾਇਆ ਜਾਂ ਖਰਚਾ ਨਹੀਂ ਲਿਆ ਜਾਵੇਗਾ।

ਫਲੈਟ ਉਨ੍ਹਾਂ ਕੈਦੀਆਂ ਨੂੰ ਮਿਲਣਗੇ ਜਿਨ੍ਹਾਂ ਨੇ ਜੇਲ੍ਹ ਦੀ ਸਜ਼ਾ ਦੌਰਾਨ ਵਧੀਆ ਵਿਵਹਾਰ ਕੀਤਾ ਹੈ ਅਤੇ ਆਪਣੀ ਜ਼ਿਆਦਾਤਰ ਸਜ਼ਾ ਪੂਰੀ ਕਰ ਲਈ ਹੈ। ਕੈਦੀਆਂ ਦੀ ਚੋਣ ਦੀ ਪ੍ਰਕਿਰਿਆ ਲਗਭਗ ਪੂਰੀ ਹੋ ਚੁੱਕੀ ਹੈ ਅਤੇ ਉੱਚ ਅਧਿਕਾਰੀਆਂ ਦੀ ਅੰਤਿਮ ਪ੍ਰਵਾਨਗੀ ਦੀ ਉਡੀਕ ਹੈ। ਯੋਜਨਾ ਦੇ ਅਨੁਸਾਰ, ਚੋਣ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਦੋਸ਼ੀ ਆਪਣੇ ਪਰਿਵਾਰਾਂ ਸਮੇਤ ਫਲੈਟ ਵਿਚ ਸ਼ਿਫਟ ਹੋ ਸਕਣਗੇ। ਇਕ ਜੇਲ੍ਹ ਅਧਿਕਾਰੀ ਨੇ ਖੁਲਾਸਾ ਕੀਤਾ ਕਿ 2018 ਵਿਚ ਸਰਕਾਰ ਨੇ ਰੁਪਏ ਜਾਰੀ ਕੀਤੇ ਸਨ।