ਹਰਿਆਣਾ : ਯਮੁਨਾ ‘ਚ ਨਹਾਉਣ ਦੌਰਾਨ 2 ਸਕੇ ਭਰਾ ਰੁੜ੍ਹੇ, ਮਾਪਿਆਂ ਦੀਆਂ ਅੱਖਾਂ ਸਾਹਮਣੇ ਵਾਪਰਿਆ ਭਾਣਾ

0
292

ਹਰਿਆਣਾ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਕਰਨਾਲ ਵਿਚ ਯਮੁਨਾ ਨਦੀ ਵਿਚ 2 ਸਕੇ ਭਰਾ ਡੁੱਬ ਗਏ। ਦੋਵੇਂ ਪਰਿਵਾਰ ਨਾਲ ਘੁੰਮਣ ਆਏ ਸਨ। ਇਸ ਦੌਰਾਨ ਉਹ ਯਮੁਨਾ ਵਿਚ ਨਹਾਉਣ ਗਏ ਸਨ। ਪਿਤਾ ਨੇ ਉਨ੍ਹਾਂ ਨੂੰ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲੀ। ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਸ਼ਨੀਵਾਰ ਨੂੰ ਤਰਾਵੜੀ ਦਾ ਰਹਿਣ ਵਾਲਾ ਮੇਜਰ ਸਿੰਘ ਆਪਣੇ ਪਰਿਵਾਰ ਨੂੰ ਘੁਮਾਉਣ ਲਈ ਘਰ ਤੋਂ ਨਿਕਲਿਆ ਸੀ। ਉਹ ਘੁੰਮਦੇ-ਘੁੰਮਦੇ ਗੱਡੀ ਤੋਂ ਮੰਗਲੌਰਾ ਕੋਲ ਯਮੁਨਾ ‘ਤੇ ਪਹੁੰਚੇ। ਇਸ ਦੌਰਾਨ ਮੇਜਰ ਦੇ ਦੋਵੇਂ ਪੁੱਤਰ ਸਾਗਰ (18) ਤੇ ਸੁਸ਼ਾਂਤ (15) ਯਮੁਨਾ ਵਿਚ ਨਹਾਉਣ ਲਈ ਚਲੇ ਗਏ।

ਸਾਗਰ ਤੇ ਸੁਸ਼ਾਂਤ ਜਿਵੇਂ ਹੀ ਯਮੁਨਾ ਵਿਚ ਗਏ ਤਾਂ ਦੋਵੇਂ ਡੂੰਘਾਈ ਵਿਚ ਫਸ ਗਏ ਤੇ ਬਾਹਰ ਨਹੀਂ ਨਿਕਲ ਸਕੇ। ਪਿਤਾ ਦੌੜਿਆ ਤੇ ਬੱਚਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਇਸ ਦੀ ਸੂਚਨਾ ਮਿਲਦੇ ਹੀ ਪਿੰਡ ਦੇ ਲੋਕ ਪਹੁੰਚੇ। ਗੋਤਾਖੋਰਾਂ ਨੂੰ ਬੁਲਾਇਆ ਗਿਆ। ਦੋਵੇਂ ਭਰਾਵਾਂ ਨੂੰ ਲੱਭਿਆ ਗਿਆ ਪਰ ਸਵੇਰ ਤੱਕ ਦੋਵਾਂ ਦਾ ਸੁਰਾਗ ਨਹੀਂ ਲੱਗ ਸਕਿਆ। ਸਾਗਰ ਦਾ IIT ਮਦਰਾਸ ਵਿਚ ਅਜੇ ਦਾਖਲਾ ਹੋਇਆ ਸੀ। ਉਹ ਛੁੱਟੀ ‘ਤੇ ਘਰ ਆਇਆ ਸੀ। ਛੋਟਾ ਭਰਾ ਸੁਸ਼ਾਂਤ 10ਵੀਂ ਵਿਚ ਪੜ੍ਹ ਰਿਹਾ ਸੀ। ਇਸ ਲਈ ਘਟਨਾ ਵਾਲੀ ਥਾਂ ‘ਤੇ ਦੋਵੇਂ ਸੂਬਿਆਂ ਦੀ ਪੁਲਿਸ ਪਹੁੰਚ ਗਈ।