ਅੰਮ੍ਰਿਤਸਰ | ਬਾਬਾ ਬਕਾਲਾ ਦੀ ਪੁਲਿਸ ਨੂੰ ਅੰਮ੍ਰਿਤਪਾਲ ਸਿੰਘ ਦੇ ਡਰਾਈਵਰ ਦਾ 3 ਦਿਨ ਦਾ ਰਿਮਾਂਡ ਮਿਲ ਗਿਆ ਹੈ। ਪੁਲਿਸ ਮੁਤਾਬਕ ਹੁਣ ਵੱਡੇ ਖੁਲਾਸੇ ਹੋ ਸਕਦੇ ਹਨ। ਦੱਸ ਦਈਏ ਕਿ ਉਹ ਅੰਮ੍ਰਿਤਪਾਲ ਨਾਲ ਹੀ ਰਹਿੰਦਾ ਸੀ। ਕਈ ਧਾਰਾਵਾਂ ਹੇਠ ਪਰਚੇ ਦਰਜ ਕਰ ਲਏ ਗਏ ਹਨ ਤੇ ਬਾਕੀ ਸਾਥੀਆਂ ‘ਤੇ ਵੀ ਕੇਸ ਦਰਜ ਹੋਏ ਹਨ। ਪੁਲਿਸ ਭਾਰੀ ਸੁਰੱਖਿਆ ਹੇਠ ਉਸਨੂੰ ਗੱਡੀ ਵਿਚ ਲੈ ਕੇ ਗਈ। ਅੰਮ੍ਰਿਤਪਾਲ ਨੂੰ ਫੜਨ ਲਈ ਪੰਜਾਬ ਪੁਲਿਸ ਪੂਰੀ ਕੋਸ਼ਿਸ਼ ਕਰ ਰਹੀ ਹੈ। ਹਰੇਕ ਆਉਣ-ਜਾਣ ਵਾਲੇ ਦੀ ਚੈਕਿੰਗ ਕੀਤੀ ਜਾ ਰਹੀ ਹੈ।