ਮੋਹਾਲੀ ਦੀ ਹਰਅਜ਼ੀਜ਼ ਨੇ NEET UG ਦੀ ਪ੍ਰੀਖਿਆ ‘ਚੋਂ ਹਾਸਲ ਕੀਤਾ 157ਵਾਂ ਰੈਂਕ

0
111

ਮੋਹਾਲੀ | ਮੋਹਾਲੀ ਦੀ ਹਰਅਜ਼ੀਜ਼ ਕੌਰ ਨੇ NEET UG ਦੀ ਪ੍ਰੀਖਿਆ ‘ਚ 157ਵਾਂ ਰੈਂਕ ਹਾਸਲ ਕੀਤਾ ਹੈ। ਇਸ ਵਾਰ 18 ਲੱਖ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ। ਜ਼ਿਕਰਯੋਗ ਹੈ ਕਿ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਅੰਡਰ ਗਰੈਜੂਏਟ ਮੈਡੀਕਲ ਦਾਖਲਿਆਂ ਲਈ ਕਰਵਾਏ ਗਏ NEET-UG 2023 ਦੇ ਨਤੀਜੇ ਮੰਗਲਵਾਰ ਦੇ ਰਾਤ ਐਲਾਨ ਦਿੱਤੇ ਸਨ।

ਅਨੁਸੂਚਿਤ ਜਾਤੀਆਂ (SC) ਲਈ ਸਰਕਾਰ ਦੁਆਰਾ ਹਰੇਕ ਕੋਰਸ ਵਿਚ 15 ਫੀਸਦੀ ਸੀਟਾਂ ਰਾਖਵੀਆਂ ਹਨ, ਜਦੋਂਕਿ ਅਨੁਸੂਚਿਤ ਕਬੀਲਿਆਂ ਲਈ ਇਹ 7.5 ਫੀਸਦੀ ਹਨ। ਅਪਾਹਿਜ ਵਿਅਕਤੀਆਂ (PwBD) ਨੂੰ ਜਨਰਲ, ਜਨਰਲ-EWS, OBCNCL, SC ਅਤੇ ST ਸ਼੍ਰੇਣੀ ਦੀਆਂ ਸੀਟਾਂ ਵਿਚ 5 ਫੀਸਦੀ ਸੀਟਾਂ ਮਿਲਦੀਆਂ ਹਨ।

ਨਤੀਜੇ ਅਧਿਕਾਰਤ ਵੈੱਬਸਾਈਟ neet.nta.nic.in ‘ਤੇ ਜਾਰੀ ਕੀਤੇ ਗਏ ਹਨ। ਦੱਸ ਦੇਈਏ ਕਿ NTA ਵੱਲੋਂ ਰਾਸ਼ਟਰੀ ਯੋਗਤਾ-ਕਮ-ਦਾਖਲਾ ਪ੍ਰੀਖਿਆ ਦੀ ਅੰਤਰਿਮ ਉੱਤਰ ਕੁੰਜੀ ਪਹਿਲਾਂ ਹੀ ਜਾਰੀ ਕੀਤੀ ਜਾ ਚੁੱਕੀ ਹੈ। ਜਿਹੜੇ ਉਮੀਦਵਾਰ NEET 2023 ਦੀ ਪ੍ਰੀਖਿਆ ਵਿਚ ਸ਼ਾਮਲ ਹੋਏ, ਉਹ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਹਨ।