ਹੈੱਪੀ ਸੰਧੂ ਦੀ ਮੌਤ ਆਪਣੇ ਦੇਸੀ ਕੱਟੇ ਨਾਲ ਹੀ ਗੋਲੀ ਚੱਲਣ ਨਾਲ ਹੋਈ – ਜਲੰਧਰ ਪੁਲਿਸ

0
1312

ਜਲੰਧਰ | ਮੁਹੱਲਾ ਕਿਸ਼ਨਪੁਰਾ ਵਿੱਚ ਸੋਮਵਾਰ ਸ਼ਾਮ ਗੋਲੀ ਚੱਲਣ ਨਾਲ ਮਰੇ ਹੈੱਪੀ ਸੰਧੂ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਉਹ ਆਪਣੇ ਦੇਸੀ ਕੱਟੇ ਨਾਲ ਹੀ ਮਾਰਿਆ ਗਿਆ ਹੈ।

ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਹੈੱਪੀ ਕਿਸ਼ਨਪੁਰਾ ਦੇ ਇੱਕ ਘਰ ਵਿੱਚ ਆਪਣੇ ਦੋਸਤ ਇੰਦਰਜੀਤ ਸਿੰਘ ਦੇ ਹੋਰਾਂ ਨਾਲ ਮੌਜੂਦ ਸੀ। ਇਸ ਦੌਰਾਨ ਹੈੱਪੀ ਸੰਧੂ ਤੋਂ ਹੀ ਆਪਣੇ ਦੇਸੀ ਕੱਟੇ ਤੋਂ ਗੋਲੀ ਚੱਲ ਗਈ।

ਹੈੱਪੀ ਨੂੰ ਉਸ ਦੇ ਦੋਸਤ ਸਿਵਲ ਹਸਪਤਾਲ ਛੱਡ ਕੇ ਭੱਜ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕੀਤਾ।

ਡੀਸੀਪੀ ਨੇ ਦੱਸਿਆ ਕਿ ਹੈੱਪੀ ਸੰਧੂ ਉੱਤੇ ਕਈ ਕ੍ਰਿਮੀਨਲ ਕੇਸ ਦਰਜ ਸਨ। ਉਸ ਦੀ ਜਲੰਧਰ ਪੁਲਿਸ ਨੂੰ ਤਲਾਸ਼ ਸੀ।

ਹਾਲਾਂਕਿ ਪੁਲਿਸ ਇਸ ਐਂਗਲ ਤੋਂ ਵੀ ਜਾਂਚ ਕਰ ਰਹੀ ਹੈ ਕਿ ਕਿੱਥੇ ਹੈੱਪੀ ਸੰਧੂ ਨੇ ਸੁਸਾਇਡ ਤਾਂ ਨਹੀਂ ਕੀਤਾ।

ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਸੀ ਕਿ ਉਹ ਘਰ ਨਹੀਂ ਰਹਿੰਦਾ ਸੀ ਸਗੋਂ ਆਪਣੇ ਕੁੱਝ ਦੋਸਤਾਂ ਨਾਲ ਰਹਿੰਦਾ ਸੀ।