ਫਰੀਦਕੋਟ | ਵਿਸਾਖੀ ਵਾਲੇ ਦਿਨ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਇਕ ਤੇਜ਼ ਰਫ਼ਤਾਰ ਕਾਰ ਨਹਿਰ ਵਿਚ ਡਿੱਗ ਗਈ, ਜਿਸ ਵਿਚ 3 ਨੌਜਵਾਨ ਬੱਚੇ ਪਾਣੀ ਵਿਚ ਰੁੜ੍ਹ ਗਏ। ਉਹ ਆਪਣੇ ਦੋਸਤ ਦਾ ਜਨਮ ਦਿਨ ਮਨਾਉਣ ਲਈ ਨਹਿਰ ਦੇ ਕਿਨਾਰੇ ਪਹੁੰਚੇ, 2 ਸਾਥੀ ਜੋ ਬਾਹਰ ਸਨ। ਵਾਲ-ਵਾਲ ਬਚ ਗਏ ਪਰ ਕਾਰ ਵਿਚ ਸਵਾਰ ਤਿੰਨੋਂ ਲੜਕੇ ਲਾਪਤਾ ਹੋ ਗਏ, ਤਿੰਨੋਂ ਬੱਚੇ 18 ਤੋਂ 20 ਸਾਲ ਦੇ ਦੱਸੇ ਜਾਂਦੇ ਹਨ। ਸਾਰੇ ਬੱਚੇ ਪਿੰਡ ਬੀਹਲੇ ਵਾਲਾ ਦੇ ਰਹਿਣ ਵਾਲੇ ਹਨ।
ਜਦੋਂ ਤਿੰਨੋਂ ਦੋਸਤ ਸਾਮਾਨ ਲੈ ਕੇ ਵਾਪਸ ਆ ਰਹੇ ਸਨ ਤਾਂ ਕਾਰ ਦੀ ਰਫ਼ਤਾਰ ਤੇਜ਼ ਹੋਣ ਕਾਰਨ ਕਾਰ ਬੇਕਾਬੂ ਹੋ ਕੇ ਪੱਟੜੀ ਨਾਲ ਟਕਰਾਉਣ ਤੋਂ ਬਾਅਦ ਉੱਛਲ ਕੇ ਨਹਿਰ ‘ਚ ਜਾ ਡਿੱਗੀ। ਇਸ ਦੌਰਾਨ ਜਦੋਂ ਨਜ਼ਦੀਕੀ ਪਿੰਡ ਦੇ ਲੋਕਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਵੱਲੋਂ ਤੁਰੰਤ ਹਿੰਮਤ ਕਰਕੇ ਕਾਫ਼ੀ ਜਦੋ-ਜ਼ਹਿਦ ਤੋਂ ਬਾਅਦ ਕਾਰ ਨੂੰ ਨਹਿਰ ‘ਚੋਂ ਬਾਹਰ ਕੱਢਿਆ ਗਿਆ ਪਰ ਕਾਰ ਅੰਦਰ ਸਵਾਰ ਤਿੰਨੋਂ ਮੁੰਡੇ ਪਾਣੀ ਦੇ ਤੇਜ਼ ਵਹਾਅ ਕਾਰਨ ਡੁੱਬ ਜਾਣ ਦਾ ਅੰਦੇਸ਼ਾ ਜਤਾਇਆ ਜਾ ਰਿਹਾ ਹੈ। ਫਿਲਹਾਲ ਪੁਲਿਸ ਵੱਲੋਂ ਨੌਜਵਾਨਾਂ ਦੀ ਭਾਲ ਲਈ ਗੋਤਖੋਰਾਂ ਦੀ ਮਦਦ ਲਏ ਜਾਣ ਦੀ ਗੱਲ ਕਹੀ ਜਾ ਰਹੀ ਹੈ।
ਕਾਰ ਬੇਕਾਬੂ ਹੋ ਕੇ ਸਰਹੰਦ ਨਹਿਰ ‘ਚ ਜਾ ਡਿੱਗੀ। ਇਸ ਦੌਰਾਨ ਕਾਰ ਸਵਾਰ ਤਿੰਨੋਂ ਮੁੰਡੇ ਪਾਣੀ ਦੇ ਤੇਜ਼ ਵਹਾਅ ਨਾਲ ਵਹਿ ਗਏ। ਜਾਣਕਾਰੀ ਮੁਤਾਬਕ ਪਿੰਡ ਬੀਹਲੇ ਵਾਲਾ ਦੇ ਰਹਿਣ ਵਾਲੇ ਪੰਜ ਮੁੰਡੇ ਆਪਣੇ ਸਾਥੀ ਦਾ ਜਨਮ ਦਿਨ ਮਨਾਉਣ ਲਈ ਸਰਹੰਦ ਨਹਿਰ ਕਿਨਾਰੇ ਪੁੱਜੇ ਸਨ, ਜਿਨ੍ਹਾਂ ਵਿੱਚੋਂ ਤਿੰਨ ਮੁੰਡੇ ਕੁਝ ਸਾਮਾਨ ਲੈਣ ਲਈ ਕਾਰ ‘ਚ ਸਵਾਰ ਹੋ ਕੇ ਸ਼ਹਿਰ ਚੱਲੇ ਗਏ ਜਦਕਿ ਉਨ੍ਹਾਂ ਦੇ ਦੋ ਸਾਥੀ ਉੱਥੇ ਹੀ ਰੁਕੇ ਰਹੇ।
ਮੌਕੇ ‘ਤੇ ਪੁੱਜੇ ਪਿੰਡ ਮਚਾਕੀ ਦੇ ਸਰਪੰਚ ਪ੍ਰੀਤਮ ਸਿੰਘ ਨੇ ਦੱਸਿਆ ਕਿ 5 ਨੌਜਵਾਨ ਆਪਣੇ ਸਾਥੀ ਦਾ ਜਨਮਦਿਨ ਮਨਾ ਰਹੇ ਸਨ, ਜਿੱਥੇ ਤਿੰਨ ਮੁੰਡੇ ਜੋ ਸ਼ਹਿਰ ਤੋਂ ਕੁੱਝ ਸਾਮਾਨ ਲੈ ਕੇ ਵਾਪਸ ਆ ਰਹੇ ਸਨ, ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਨਹਿਰ ‘ਚ ਡਿੱਗ ਗਈ। ਘਟਨਾ ਦੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੰਜੇ ਦੋਸਤ ਪਿੰਡ ਬੀਹਲੇ ਵਾਲਾ ਦੇ ਰਹਿਣ ਵਾਲੇ ਹਨ, ਜਿਨ੍ਹਾਂ ‘ਚੋਂ ਦੋ ਦੋਸਤ ਬਾਹਰ ਸਨ ਤੇ ਉਹ ਸਹੀ-ਸਲਾਮਤ ਹਨ ਪਰ ਕਾਰ ਸਵਾਰ ਤਿੰਨ ਮੁੰਡੇ ਲਾਪਤਾ ਹਨ, ਜਿਨ੍ਹਾਂ ਦੀ ਤਲਾਸ਼ ਲਈ ਗੋਤਖੋਰਾਂ ਵੱਲੋਂ ਕੀਤੀ ਜਾ ਰਹੀ ਹੈ।