ਅੰਮ੍ਰਿਤਸਰ . ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਤਰ-ਵਿਭਾਗੀ ਸ਼ਤਰੰਜ (ਲੜਕੇ/ਲੜਕੀਆਂ) ਦਾ ਮੁਕਾਬਲਾ ਯੂਨੀਵਰਸਿਟੀ ਕੈਂਪਸ ਵਿਖੇ ਕਰਾਵਾਇਆ ਗਿਆ।ਇਸ ਮੁਕਾਬਲੇ ਵਿਚ ਲਗਭਗ 17 ਲੜਕੇ ਅਤੇ 15 ਲੜਕੀਆਂ ਦੀਆਂ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਲੜਕਿਆਂ ਦੇ ਮੁਕਾਬਲਿਆਂ ਵਿਚ ਕੰਪਿਉਟਰ ਸਾਇੰਸ ਵਿਭਾਗ ਨੇ ਪਹਿਲੀ ਪੋਜੀਸ਼ਨ ਹਾਸਲ ਕੀਤੀ, ਯੂਨੀਵਰਸਿਟੀ ਸਕੂਲ ਆਫ ਬਿਜ਼ਨਸ ਦੂਜੇ ਸਥਾਨ `ਤੇ ਰਿਹਾ ਜਦ ਕਿ ਆਰਕੀਟੈਕਟ ਵਿਭਾਗ ਨੇ ਤੀਜਾ ਸਥਾਨ ਹਾਸਲ ਕੀਤਾ।
ਇਸ ਤਰ੍ਹਾਂ ਲੜਕੀਆਂ ਦੇ ਮੁਕਾਬਲਿਆ ਵਿੱਚ; ਕੈਮਿਸਟਰੀ ਵਿਭਾਗ ਦੀਆਂ ਲੜਕੀਆਂ ਨੇ ਪਹਿਲੀ ਪੋਜੀਸ਼ਨ ਹਾਸਲ ਕੀਤੀ, ਯੂਨੀਵਰਸਿਟੀ ਸਕੂਲ ਆਫ਼ ਫਾਈਨੈਂਸ਼ੀਅਲ ਸਟੱਡੀਜ਼ ਦੀ ਟੀਮ ਦੂਜੇ ਅਤੇ ਕੰਪਿਉਂਟਰ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੀ ਟੀਮ ਤੀਸਰੇ ਸਥਾਨ `ਤੇ ਰਹੀ। ਯੂਨੀਵਰਸਿਟੀ ਵਿਦਿਆਰਥੀ ਭਲਾਈ ਦੇ ਡੀਨ ਪੋ੍ਫੈਸਰ ਹਰਦੀਪ ਸਿੰਘ ਨੇ ਇਸ ਮੌਕੇ ਕਿਹਾ ਕਿ ਪੜ੍ਹਈ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਖੇਡ ਵਿਚ ਵੀ ਹਿੱਸਾ ਲੈਣਾ ਚਾਹੀਦਾ ਹੈ ਇਸ ਨਾਲ ਉਨ੍ਹਾਂ ਦੀ ਸਖਸ਼ੀਆਤ ਦਾ ਵੀ ਵਿਕਾਸ ਹੁੰਦਾ ਹੈ।ਡਾ. ਅਮਨਦੀਪ ਸਿੰਘ ਨੇ ਕਿਹਾ ਕਿ ਬਚਪਨ ਤੋਂ ਹੀ ਨਿਯਮਤ ਅਧਾਰ ਨਾਲ ਸ਼ਤਰੰਜ ਸਿੱਖਣ ਨਾਲ ਸੋਚਣ ਦੀ ਯੋਗਤਾ ਵਿੱਚ ਸੁਧਾਰ ਹੋ ਸਕਦਾ ਹੈ। ਇਹ ਸਾਡੀ ਵਿਸ਼ਲੇਸ਼ਣ ਸ਼ਕਤੀ ਅਤੇ ਫੈਸਲਾ ਲੈਣ ਦੀ ਯੋਗਤਾ ਨੂੰ ਵਧਾਉਂਦਾ ਹੈ।