ਪਟਿਆਲਾ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਮੌਨ ਹੋ ਗਏ ਹਨ। ਉਨ੍ਹਾਂ ਨੇ ਨਰਾਤੇ ਸ਼ੁਰੂ ਹੁੰਦੇ ਹੀ ਮੌਨ ਧਾਰਨ ਕਰ ਲਿਆ ਹੈ। ਹੁਣ ਉਹ ਪੰਜ ਅਕਤੂਬਰ ਨੂੰ ਦੁਸਹਿਰੇ ਉਤੇ ਬੋਲਣਗੇ ਤੇ ਲੋਕਾਂ ਨੂੰ ਮਿਲਣਗੇ। ਇਹ ਜਾਣਕਾਰੀ ਉਨ੍ਹਾਂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਟਵੀਟ ਕਰਕੇ ਦਿੱਤੀ। ਨਵਜੋਤ ਸਿੱਧੂ ਰੋਡਰੇਜ਼ ਮਾਮਲੇ ਵਿਚ ਪਟਿਆਲਾ ਜੇਲ੍ਹ ‘ਚ ਬੰਦ ਹਨ।
ਸਿੱਧੂ ਨੂੰ ਜੇਲ੍ਹ ਵਿਚ ਸਪੈਸ਼ਲ ਡਾਈਟ ਦਿੱਤੀ ਜਾਂਦੀ ਹੈ। ਉਨ੍ਹਾਂ ਦੇ ਅਹਾਰ ਵਿਚ ਘੱਟ ਚਿਕਨਾਈ ਵਾਲੀ ਤੇ ਜਿਆਦਾ ਫਾਈਬਰ ਵਾਲੀ ਵਾਲੀਆਂ ਚੀਜਾਂ ਨੂੰ ਸ਼ਾਮਲ ਕਰਨ ਦੀ ਸਿਫਾਰਿਸ਼ ਕੀਤੀ ਗਈ ਸੀ। ਡਾਕਟਰਾਂ ਨੇ ਸਿੱਧੂ ਦੇ ਡਾਈਟ ਪਲਾਨ ਵਿਚ ਕਣਕ ਦੇ ਆਟੇ ਤੋਂ ਬਣੀ ਰੋਟੀ ਦੀ ਥਾਂ ਬਾਜਰੇ ਦੀ ਰੋਟੀ, ਸਬਜੀਆਂ ਦਾ ਸੂਪ, ਸਲਾਦ ਵਿਚ ਖੀਰਾ ਤੇ ਚੁਕੰਦਰ ਤੇ ਨਾਲ ਹੀ ਘੀਏ ਦਾ ਜੂਸ ਸ਼ਾਮਲ ਕੀਤਾ ਸੀ।