ਪਟਿਆਲਾ . ਪੰਜਾਬੀ ਦੀ ਸ਼ਾਇਰਾ ਗੁਰਪ੍ਰੀਤ ਕੌਰ (ਅੰਬਾਲਾ) ਦਾ ਦੂਸਰਾ ਕਾਵਿ ਸੰਗ੍ਰਹਿ “ਖ਼ੁਸ਼ਬੂ ਕੈਦ ਨਹੀਂ ਹੁੰਦੀ” ਨੂੰ ਲੋਕ ਅਰਪਣ ਕੀਤਾ ਗਿਆ। ਇਹ ਕਾਵਿ ਸੰਗ੍ਰਹਿ ਗੁਰਪ੍ਰੀਤ ਦੀ ਦੂਸਰੀ ਕਿਰਤ ਹੈ। ਇਸ ਤੋਂ ਪਹਿਲਾਂ ਉਹ ਆ ਗੱਲਾਂ ਕਰੀਏ ਕਿਤਾਬ ਜ਼ਰੀਏ ਆਪਣੀ ਪਛਾਣ ਸਾਹਿਤ ਜਗਤ ਵਿਚ ਬਣਾ ਚੁੱਕੀ ਹੈ।
ਖੁਸ਼ਬੂ ਕੈਦ ਨਹੀਂ ਹੁੰਦੀ ਕਿਤਾਬ ਬਾਰੇ ਸਤਪਾਲ ਭੀਖੀ ਨੇ ਸੰਵਾਦ ਛੇੜਦਿਆਂ ਕਿਹਾ ਕਿ ਇਹ ਕਵਿਤਾ ਵਿਲੱਖਣ ਹੈ, ਮੁਹੱਬਤ ਦੀ ਸ਼ਾਇਰੀ ਹੈ ਜਿਸਦਾ ਅੱਜ ਦੇ ਪਦਾਰਥਕ ਯੁੱਘ ਵਿਚ ਬਹੁਤ ਮਹੱਤਵ ਹੈ। ਬਹੁਤ ਮਹੱਤਵ ਹੈ। ਜਦੋਂ ਮਨੁੱਖਤਾ ਦੇ ਅਰਥ ਗਾਇਬ ਹਨ , ਉਨ੍ਹਾਂ ਸਮਿਆਂ ਵਿਚ ਪਿਆਰ , ਸੰਵੇਦਨਾ ਅਤੇ ਮਨੁੱਖਤਾ ਦੀ ਕਵਿਤਾ ਰਾਹੀਂ ਗੱਲ ਕਰਨਾ ਬਹੁਤ ਮਹੱਤਵਪੂਰਨ ਹੈ। ਨਾਵਲਕਾਰ ਪਰਗਟ ਸਤੌਜ ਨੇ ਕਿਹਾ ਕਿ ਗੁਰਪ੍ਰੀਤ ਦੀ ਪਹਿਲੀਂ ਕਿਤਾਬ ਵੀ ਕਾਫੀ ਚਰਚਾ ਵਿਚ ਸੀ ਤੇ ਇਹ ਵੀ ਚਰਚਾ ਵਿਚ ਹੋਵੇਗੀ। ਇਸ ਮੌਕੇ ਪੁਸ਼ਕਰਨ ਸਿੰਘ, ਸ਼ਾਇਰਾ ਨਰਿੰਦਰਪਾਲ ਕੌਰ, ਸ਼ਾਇਰ ਪਬਲਿਸ਼ਰ ਸੁਖਵਿੰਦਰ ਸੁੱਖੀ, ਸ਼ਾਇਰ ਆਕਾਸ਼ਦੀਪ, ਨਾਵਲਕਾਰ ਪਰਗਟ ਸਤੌਜ ਤੇ ਅਰਵਿੰਦਰ ਕੌਰ ਹਾਜ਼ਰ ਸਨ।