ਚੰਡੀਗੜ੍ਹ | ਪੰਜਾਬ ਦੇ ਸੀਐਮ ਭਗਵੰਤ ਮਾਨ ਤੇ ਡਾ ਗੁਰਪ੍ਰੀਤ ਕੌਰ ਦੇ ਆਨੰਦ ਕਾਰਜ ਹੋ ਗਏ ਹਨ। ਹੁਣ ਉਹ ਦੋਵੇ ਇਕ-ਦੂਜੇ ਦੇ ਹੋ ਗਏ। ਸੀਐਮ ਹਾਊਸ ਵਿਚ ਹੀ ਆਨੰਦ ਕਾਰਜ ਹੋਏ ਹਨ।
ਸ਼ਗਨਾਂ ਦੀ ਸਾਰੀਆਂ ਰਸਮਾਂ ਸੀਐਮ ਹਾਊਸ ਵਿਚ ਹੀ ਕੀਤੀਆਂ ਗਈਆਂ ਹਨ। ਸੀਐਮ ਮਾਨ ਦੀਆਂ ਸਾਲੀਆਂ ਨੇ ਉਹਨਾਂ ਤੋਂ ਰੀਬਨ ਕਟਵਾਇਆ। ਫੁਲਾਕਾਰੀ ਰਸਮ ਸਮੇਂ ਰਾਘਵ ਚੱਢਾ ਨੇ ਵੀ ਫੁਲਾਕਾਰੀ ਫੜੀ ਹੋਈ ਸੀ।
ਇਸ ਤੋਂ ਬਾਅਦ ਸੀਐਮ ਮਾਨ ਹਰਿਆਣਾ ਦੇ ਜਵਾਈ ਤੇ ਡਾ ਗੁਰਪ੍ਰੀਤ ਕੌਰ ਪੰਜਾਬ ਦੀ ਨੂੰਹ ਬਣ ਗਈ ਹੈ। ਸੀਐਮ ਮਾਨ ਦਾ ਇਹ ਦੂਜਾ ਵਿਆਹ ਹੈ। ਉਹਨਾਂ ਨੇ ਆਪਣੀ ਜਿੰਦਗੀ ਦੀ ਨਵੀਂ ਸ਼ੁਰੂਆਤ ਹਰਿਆਣਾ ਦੀ ਰਹਿਣ ਵਾਲੀ 32 ਸਾਲ ਡਾ ਗੁਰਪ੍ਰੀਤ ਕੌਰ ਨਾਲ ਕੀਤੀ ਹੈ।