ਗੁਰਦਾਸਪੁਰ : ਹੜ੍ਹ ਦੇ ਪਾਣੀ ‘ਚ ਰੁੜ੍ਹੇ ਦੋ ਮਾਸੂਮ ਬੱਚੇ, ਲਾਸ਼ਾਂ ਬਰਾਮਦ

0
1164

ਸ੍ਰੀ ਹਰਗੋਬਿੰਦਪੁਰ| ਗੁਰਦਾਸਪੁਰ ਤੋਂ ਇਕ ਬਹੁਤ ਹੀ ਦਰਦਨਾਕ ਖਬਰ ਸਾਹਮਣੇ ਆਈ ਹੈ। ਇਥੇ ਬਰਸਾਤੀ ਨਾਲੇ ਨੇੜੇ ਗਏ ਦੋ ਮਾਸੂਮ ਬੱਚਿਆਂ ਦੀ ਡੁੱਬਣ ਨਾਲ ਮੌਤ ਹੋ ਗਈ ਹੈ। ਪ੍ਰਸ਼ਾਸਨ ਨੇ ਅੱਜ ਸਵੇਰੇ ਦੋਵਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ।

ਡੀਐਸਪੀ ਸ੍ਰੀ ਹਰਗੋਬਿੰਦਪੁਰ ਰਾਜੇਸ਼ ਕੱਕੜ ਨੇ ਦੱਸਿਆ ਕਿ ਬੀਤੀ ਸ਼ਾਮ 13 ਸਾਲਾ ਦਿਲਪ੍ਰੀਤ ਅਤੇ 14 ਸਾਲਾ ਜਸਕਰਨ ਵਾਸੀ ਪਿੰਡ ਧੀਰੋਵਾਲ ਨੇੜਲੇ ਬਰਸਾਤੀ ਨਾਲੇ ਵਿੱਚ ਪਾਣੀ ਦੇਖਣ ਗਏ ਸਨ। ਪਰ ਇਸ ਦੌਰਾਨ ਦੋਵਾਂ ਦਾ ਪੈਰ ਫਿਸਲ ਗਿਆ ਅਤੇ ਉਹ ਪਾਣੀ ਵਿੱਚ ਡਿੱਗ ਗਏ। ਹਨੇਰਾ ਹੋਣ ਕਾਰਨ ਕੱਲ੍ਹ ਬੱਚਿਆਂ ਨੂੰ ਲੱਭਣ ਵਿੱਚ ਦਿੱਕਤ ਆਈ। ਪਰ ਅੱਜ ਸਵੇਰੇ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕਰ ਲੈ ਗਈਆਂ ਹਨ।