ਗੁਰਦਾਸਪੁਰ ਪੁਲਿਸ ਲਾਈਨ ਦਾ ਸਫਾਈ ਕਰਮਚਾਰੀ ਨਿਕਲਿਆ ਚੋਰ, 8 ਮੋਟਰਸਾਈਕਲ ਕੀਤੇ ਚੋਰੀ, ਚੜ੍ਹਿਆ ਪੁਲਿਸ ਹੱਥੇ

0
1053

ਗੁਰਦਾਸਪੁਰ (ਜਸਵਿੰਦਰ ਬੇਦੀ) | ਪੁਲਿਸ ਲਾਈਨ ਗੁਰਦਾਸਪੁਰ ਦੇ ਸਫਾਈ ਕਰਮਚਾਰੀ ਨੂੰ ਥਾਣਾ ਸਿਟੀ ਪੁਲਿਸ ਨੇ ਚੋਰੀ ਦੇ 8 ਮੋਟਰਸਾਈਕਲਾਂ ਸਣੇ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਇਸ ਨੇ ਵੱਖ-ਵੱਖ ਥਾਵਾਂ ਤੋਂ ਚੋਰੀ ਕੀਤੇ ਸਨ।

ਪੁਲਿਸ ਨੇ ਇਤਲਾਹ ਦੇ ਆਧਾਰ ‘ਤੇ ਇਸ ਆਰੋਪੀ ਨੂੰ ਗੁਰਦਾਸਪੁਰ ਦੇ ਐੱਸਡੀ ਕਾਲਜ ਨੇੜੇ ਨਾਕੇਬੰਦੀ ਕਰਕੇ ਚੋਰੀ ਦੇ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ। ਪੁੱਛਗਿਛ ਦੌਰਾਨ ਇਸ ਨੇ ਚੋਰੀ ਦੇ 7 ਮੋਟਰਸਾਈਕਲ ਹੋਰ ਬਰਾਮਦ ਕਰਵਾਏ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਥਾਣਾ ਸਿਟੀ ਗੁਰਦਾਸਪੁਰ ਦੇ ਮੁਖੀ ਜਬਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਮੁਖ਼ਬਰ ਖਾਸ ਤੋਂ ਇਤਲਾਹ ਮਿਲੀ ਸੀ ਕਿ ਇਕ ਨੌਜਵਾਨ ਸੁਨੀਲ ਕੁਮਾਰ ਚੋਰੀ ਦਾ ਇਕ ਮੋਟਰਸਾਈਕਲ ਵੇਚਣ ਲਈ ਗੁਰਦਾਸਪੁਰ ਆ ਰਿਹਾ ਹੈ, ਜਿਸ ਨੂੰ ਨਾਕੇਬੰਦੀ ਦੌਰਾਨ ਮੋਟਰਸਾਈਕਲ ਸਣੇ ਗ੍ਰਿਫ਼ਤਾਰ ਕਰ ਲਿਆ ਗਿਆ।

ਉਨ੍ਹਾਂ ਦੱਸਿਆ ਕਿ ਇਹ ਆਰੋਪੀ ਪੁਲਿਸ ਲਾਈਨ ਵਿਖੇ ਸਫਾਈ ਕਰਮਚਾਰੀ ਵਜੋਂ ਕੰਮ ਕਰਦਾ ਹੈ ਅਤੇ ਚੋਰੀ ਕਰਨ ਦਾ ਆਦੀ ਹੈ। ਪੁੱਛਗਿਛ ਦੌਰਾਨ ਇਸ ਨੇ ਦੱਸਿਆ ਕਿ ਵੱਖ-ਵੱਖ ਥਾਵਾਂ ਤੋਂ 7 ਮੋਟਰਸਾਈਕਲ ਹੋਰ ਚੋਰੀ ਕੀਤੇ ਹਨ, ਜੋ ਕਿ ਇਸ ਨੇ ਬਹਿਰਾਮਪੁਰ ਰੋਡ ‘ਤੇ ਕਿਸੇ ਸੁੰਨਸਾਨ ਜਗ੍ਹਾ ‘ਤੇ ਲੁਕਾਏ ਹੋਏ ਹਨ। ਪੁਲਿਸ ਨੇ ਸਾਰੇ ਮੋਟਰਸਾਈਕਲ ਬਰਾਮਦ ਕਰਕੇ ਇਸ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।