ਗੁਰਦਾਸਪੁਰ : ਮੋਸਟ ਵਾਂਟਡ ਗੈਂਗਸਟਰ ਨਵਦੀਪ ਸਿੰਘ ਸਾਥੀਆਂ ਸਮੇਤ ਗ੍ਰਿਫ਼ਤਾਰ, ਨੌਜਵਾਨ ਨੂੰ ਗੋਲੀ ਮਾਰ ਕੇ ਹੋਇਆ ਸੀ ਫਰਾਰ

0
867

ਗੁਰਦਾਸਪੁਰ, 9 ਜਨਵਰੀ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। 28 ਦਸੰਬਰ ਨੂੰ ਗੁਰਦਾਸਪੁਰ ਦੇ ਧਾਰੀਵਾਲ ਕਸਬੇ ‘ਚ 2 ਗੁੱਟਾਂ ਦੀ ਪੁਰਾਣੀ ਦੁਸ਼ਮਣੀ ਕਾਰਨ ਧਾਰੀਵਾਲ ਦੀ ਮਿੱਲ ਗਰਾਊਂਡ ‘ਚ ਖੜ੍ਹੇ ਸ਼ੈਲੀ ਨਾਂ ਦੇ ਨੌਜਵਾਨ ਨੂੰ ਮੋਟਰਸਾਈਕਲ ਸਵਾਰ 3 ਨੌਜਵਾਨਾਂ ਨੇ ਗੋਲੀ ਮਾਰ ਕੇ ਗੰਭੀਰ ਜ਼ਖਮੀ ਕਰ ਦਿੱਤਾ ਸੀ। ਇਸ ਮਾਮਲੇ ‘ਚ ਧਾਰੀਵਾਲ ਪੁਲਿਸ ਨੇ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ, ਹੁਣ ਇਸ ਮਾਮਲੇ ‘ਚ ਗੁਰਦਾਸਪੁਰ ਪੁਲਿਸ ਨੇ ਮੋਸਟ ਵਾਂਟੇਡ ਗੈਂਗਸਟਰ ਨਵਦੀਪ ਸਿੰਘ ਉਰਫ਼ ਟਾਈਗਰ ਉਮਰ 19 ਸਾਲ ਸਮੇਤ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਉਸ ਦਾ ਇਕ ਸਾਥੀ ਅਜੇ ਫਰਾਰ ਦੱਸਿਆ ਜਾ ਰਿਹਾ ਹੈ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਗੈਂਗਸਟਰ ਨਵਦੀਪ ਸਿੰਘ ਉਰਫ ਟਾਈਗਰ ਖਿਲਾਫ਼ 20 ਅਪਰਾਧਿਕ ਮਾਮਲੇ ਦਰਜ ਹਨ ਅਤੇ ਉਹ ਗੈਂਗਸਟਰ ਹੈਪੀ ਜੱਟ ਦੇ ਸੰਪਰਕ ‘ਚ ਸੀ ਅਤੇ ਉਸ ਤੋਂ ਹਥਿਆਰ ਮੰਗਵਾਏ ਸਨ। ਉਸ ਪਾਸੋਂ 2 ਪਿਸਤੌਲ, ਕਾਰਤੂਸ, ਇਕ ਕਾਰ ਅਤੇ ਮੋਟਰਸਾਈਕਲ ਬਰਾਮਦ ਕੀਤਾ ਹੈ। ਸਾਰੇ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।

ਮੁਲਜ਼ਮ ਨਵਦੀਪ ਸਿੰਘ ਉਰਫ਼ ਘੁੱਲਾ ਉਰਫ਼ ਟਾਈਗਰ ਉਰਫ਼ ਨਵ ਪੁੱਤਰ ਗੋਪਾਲ ਸਿੰਘ ਵਾਸੀ ਰਘੀਲਪੁਰ, ਜੋ ਕਿ 25.08.2023 ਨੂੰ ਅਦਾਲਤੀ ਕੰਪਲੈਕਸ, ਅੰਮ੍ਰਿਤਸਰ ਤੋਂ ਫਰਾਰ ਹੋ ਗਿਆ ਸੀ, ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੁੱਲ 20 ਮੁਕੱਦਮੇ ਦਰਜ ਹਨ, ਜਿਸ ਤੋਂ ਬਾਅਦ ਉਸ ਨੇ ਮੈਡੀਕਲ ਵੀ ਲੁੱਟ ਲਿਆ ਸੀ ਅਤੇ ਜੰਡਿਆਲਾ ਵਿਖੇ ਦੋਹਰੇ ਕਤਲ ਕੇਸ ਵਿਚ ਵੀ ਸ਼ਾਮਲ ਸੀ।

ਵੇਖੋ ਵੀਡੀਓ