ਗੁਰਦਾਸਪੁਰ : ਗੱਡੀ ‘ਚ ਸੁੱਤਾ ਸੀ ਬੱਚਾ, ਮਾਂ ਨੂੰ ਬਿਠਾ ATM ‘ਚੋਂ ਪੈਸੇ ਕਢਾਉਣ ਗਿਆ ਨੌਜਵਾਨ, ਚੋਰ ਬੱਚੇ ਤੇ ਮਾਂ ਸਣੇ ਗੱਡੀ ਲੈ ਕੇ ਫਰਾਰ

0
1889

ਗੁਰਦਾਸਪੁਰ (ਜਸਵਿੰਦਰ) | ਗੁਰਦਾਸਪੁਰ ਦੇ ਹਲਕਾ ਫਤਿਹਗੜ੍ਹ ਚੂੜੀਆਂ ਵਿਖੇ ਸੁਰਿੰਦਰ ਸਿੰਘ ਨਾਂ ਦਾ ਵਿਅਕਤੀ ਆਪਣੀ ਭਾਬੀ, ਮਾਤਾ ਅਤੇ ਬੱਚੇ ਨਾਲ ਕਿਸੇ ਨਿੱਜੀ ਕੰਮ ਲਈ ਫਤਿਹਗੜ੍ਹ ਚੂੜੀਆਂ ਆਇਆ ਹੋਇਆ ਸੀ। ਰਸਤੇ ਵਿੱਚ ਉਹ ਅਤੇ ਉਸ ਦੀ ਭਾਬੀ ਏਟੀਐੱਮ ਤੋਂ ਪੈਸੇ ਕਢਵਾਉਣ ਲਈ ਚਲੇ ਗਏ ਅਤੇ ਗੱਡੀ ਨੂੰ ਸਟਾਰਟ ਹੀ ਛੱਡ ਦਿੱਤਾ, ਜਿਸ ਵਿੱਚ ਉਸ ਦਾ ਬੱਚਾ ਅਤੇ ਉਸ ਦੀ ਮਾਤਾ ਬੈਠੇ ਹੋਏ ਸਨ।

ਇਸ ਦੌਰਾਨ ਪਿੱਛੋਂ ਆਇਆ ਇਕ ਅਣਪਛਾਤਾ ਵਿਅਕਤੀ ਗੱਡੀ ਭਜਾ ਕੇ ਲੈ ਗਿਆ, ਜਿਸ ਵਿੱਚ ਬੱਚਾ ਅਤੇ ਮਾਤਾ ਬੈਠੇ ਹੋਏ ਸਨ। ਕੁਝ ਦੂਰ ਜਾ ਕੇ ਉਸ ਨੇ ਬੱਚੇ ਅਤੇ ਮਾਤਾ ਨੂੰ ਗੱਡੀ ‘ਚੋਂ ਉਤਾਰ ਦਿੱਤਾ ਅਤੇ ਗੱਡੀ ਲੈ ਕੇ ਫਰਾਰ ਹੋ ਗਿਆ, ਜਿਸ ਤੋਂ ਬਾਅਦ ਪੀੜਤਾਂ ਨੇ ਪੁਲਿਸ ਨੂੰ ਸੂਚਿਤ ਕੀਤਾ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬੱਚਾ ਅਤੇ ਮਾਤਾ ਬਿਲਕੁਲ ਠੀਕ ਹਨ ਅਤੇ ਜੋ ਵਿਅਕਤੀ ਗੱਡੀ ਲੈ ਕੇ ਫਰਾਰ ਹੋਇਆ, ਉਸ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ।

(Sponsored : ਸਭ ਤੋਂ ਸਸਤੇ ਬੈਗ ਬਣਵਾਉਣ ਲਈ ਕਾਲ ਕਰੋ – 99657-80001, www.BagMinister.com

(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)