ਗੁਰਦਾਸਪੁਰ : ਸੈਰ ਕਰਦੇ 3 ਦੋਸਤਾਂ ਨੂੰ ਕਾਰ ਨੇ ਮਾਰੀ ਭਿਆਨਕ ਟੱਕਰ, 1 ਦੋਸਤ ਦੀ ਦਰਦਨਾਕ ਮੌਤ

0
1287

ਗੁਰਦਾਸਪੁਰ/ਕਲਾਨੌਰ, 3 ਅਕਤੂਬਰ | ਇੱਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਨਜ਼ਦੀਕੀ ਪਿੰਡ ਅਠਵਾਲ (ਭੁੱਲਰ) ਵਿਖੇ ਸੋਮਵਾਰ ਦੇਰ ਰਾਤ ਸੜਕ ‘ਤੇ ਸੈਰ ਕਰਦੇ 3 ਦੋਸਤਾਂ ‘ਤੇ ਗੱਡੀ ਚੜ੍ਹ ਜਾਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ ਜਦਕਿ 2 ਦੋਸਤ ਗੰਭੀਰ ਫੱਟੜ ਹੋ ਗਏ।

ਇਸ ਸਬੰਧੀ ਪਿੰਡ ਅਠਵਾਲ ਦੇ ਕਿਸਾਨ ਆਗੂ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਹੋਣਹਾਰ ਨੌਜਵਾਨ ਮੁਮਤਾਜ਼ (21) ਪੁੱਤਰ ਹਰਦੇਵ ਮਸੀਹ ਆਪਣੇ ਦੋਸਤ ਅਮਨ ਮਸੀਹ ਤੇ ਦੀਪਕ ਮਸੀਹ ਨਾਲ ਸੋਮਵਾਰ ਰਾਤ ਸੜਕ ‘ਤੇ ਸੈਰ ਕਰ ਰਹੇ ਸਨ। ਅਚਾਨਕ ਕਲਾਨੌਰ ਵਾਲੇ ਪਾਸਿਓਂ ਆਈ ਇਕ ਕਾਰ ਨੇ ਉਨ੍ਹਾਂ ਨੂੰ ਲਪੇਟ ‘ਚ ਲੈ ਲਿਆ, ਜਿਸ ਕਾਰਨ ਮੁਮਤਾਜ਼ ਮਸੀਹ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਉਸ ਦੇ ਦੋਸਤ ਅਮਨ ਤੇ ਦੀਪਕ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ‘ਚ ਇਲਾਜ ਲਈ ਦਾਖਲ ਕਰਵਾਇਆ ਗਿਆ।ਘਟਨਾ ਸਬੰਧੀ ਪੁਲਿਸ ਥਾਣਾ ਕੋਟਲੀ ਸੂਰਤ ਮੱਲ੍ਹੀ ਵਲੋਂ ਅਣਪਛਾਤੇ ਵਾਹਨ ਖਿਲਾਫ ਮਾਮਲਾ ਦਰਜ ਕਰਕੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ।