ਜਲੰਧਰ | ਅਡੀਸ਼ਨਲ ਸੈਸ਼ਨ ਜੱਜ ਮਨਜਿੰਦਰ ਸਿੰਘ ਦੀ ਅਦਾਲਤ ‘ਚ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਅਗਾਊਂ ਜ਼ਮਾਨਤ ਲਗਾਈ ਹੈ। ਕੋਰਟ ‘ਚ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਕੇਸ ਫਾਈਲ ਤਲਬ ਕੀਤੀ ਗਈ ਹੈ।
7 ਸਤੰਬਰ ਨੂੰ ਜ਼ਮਾਨਤ ‘ਤੇ ਬਹਿਸ ਹੋਏਗੀ। ਦੱਸ ਦੇਈਏ ਕਿ ਥਾਣਾ ਸਿਟੀ ਨਕੋਦਰ ‘ਚ 26 ਅਗਸਤ ਨੂੰ ਗਾਇਕ ਗੁਰਦਾਸ ਮਾਨ ਦੇ ਖਿਲਾਫ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਕੇਸ ਦਰਜ ਕੀਤਾ ਗਿਆ ਸੀ।
ਸਿੱਖ ਜਥੇਬੰਦੀਆਂ ਨੇ ਆਰੋਪ ਲਾਇਆ ਸੀ ਕਿ ਗੁਰਦਾਸ ਮਾਨ ਨੇ ਲਾਡੀ ਸਾਈਂ ਨੂੰ ਸ੍ਰੀ ਗੁਰੂ ਅਮਰਦਾਸ ਜੀ ਦਾ ਵੰਸ਼ਜ਼ ਦੱਸ ਕੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਲਗਾਤਾਰ 5 ਦਿਨ SSP ਦਫਤਰ ਦਾ ਸਿੱਖ ਜਥੇਬੰਦੀਆਂ ਨੇ ਘਿਰਾਓ ਕਰਕੇ ਗੁਰਦਾਸ ਮਾਨ ‘ਤੇ ਕੇਸ ਦਰਜ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਸੀ।
ਹਾਲਾਂਕਿ ਗੁਰਦਾਸ ਮਾਨ ਨੇ ਸੋਸ਼ਲ ਮੀਡੀਆ ਰਾਹੀਂ ਮਾਫੀ ਮੰਗ ਲਈ ਸੀ। 26 ਅਗਸਤ ਨੂੰ ਹਾਈਵੇ ‘ਤੇ ਧਰਨੇ ਤੋਂ ਬਾਅਦ ਚੁੱਪ ਸਾਧੀ ਬੈਠੀ ਦਿਹਾਤ ਪੁਲਸਿ ਨੇ ਥਾਣਾ ਨਕੋਦਰ ਸਿਟੀ ‘ਚ ਗੁਰਦਾਸ ਮਾਨ ਖਿਲਾਫ ਕੇਸ ਦਰਜ ਕਰ ਲਿਆ ਸੀ। ਇਸ ਤੋਂ ਬਾਅਦ ਸਿੱਖ ਜਥੇਬੰਦੀਆਂ ਨੇ ਧਰਨਾ ਖਤਮ ਕਰ ਦਿੱਤਾ ਸੀ ਪਰ ਉਸ ਤੋਂ ਬਾਅਦ ਇਕ ਵਾਰ ਫਿਰ ਗੁਰਦਾਸ ਮਾਨ ਦੀ ਗ੍ਰਿਫਤਾਰੀ ਨੂੰ ਲੈ ਕੇ ਹਾਈਵੇ ਜਾਮ ਕਰ ਦਿੱਤਾ ਸੀ।
(ਨੋਟ– ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।