ਸਿੱਧੂ ਮੂਸੇਵਾਲਾ ਦੇ ਘਰ ਪੁੱਜੇ ਗੁਰਦਾਸ ਮਾਨ, ਚੁੱਲ੍ਹੇ ‘ਤੇ ਪੱਕੀ ਰੋਟੀ ਖਾ ਕੇ ਸਿੱਧੂ ਨਾਲ ਕੀਤਾ ਵਾਅਦਾ ਨਿਭਾਇਆ

0
721

ਮਾਨਸਾ| ਪੰਜਾਬੀ ਗਾਇਕੀ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਸ਼ਨੀਵਾਰ ਨੂੰ ਮਰਹੂਮ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੇ। ਇਸ ਦੌਰਾਨ ਗੁਰਦਾਸ ਮਾਨ ਨੂੰ ਦੇਖ ਕੇ ਸਿੱਧੂ ਦੇ ਮਾਤਾ-ਪਿਤਾ ਕਾਫੀ ਭਾਵੁਕ ਨਜ਼ਰ ਆਏ। ਗੁਰਦਾਸ ਮਾਨ ਨੇ ਪਿੰਡ ਪਹੁੰਚ ਕੇ ਸਿੱਧੂ ਨਾਲ ਇੱਕ ਪੁਰਾਣਾ ਵਾਅਦਾ ਪੂਰਾ ਕੀਤਾ। ਦਰਅਸਲ, ਸਿੱਧੂ ਮੂਸੇ ਵਾਲੇ ਨੇ ਗੁਰਦਾਸ ਮਾਨ ਨੂੰ ਕਿਹਾ ਸੀ ਕਿ ਉਹ ਜਦੋਂ ਵੀ ਉਨ੍ਹਾਂ ਦੇ ਘਰ ਆਵੇਗਾ, ਉਹ ਉਨ੍ਹਾਂ ਨੂੰ ਚੁੱਲ੍ਹੇ ਦੀ ਰੋਟੀ ਖੁਆਏਗਾ।

ਸ਼ਨੀਵਾਰ ਨੂੰ ਗੁਰਦਾਸ ਮਾਨ ਨੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਨਾਲ ਬੈਠ ਕੇ ਘਰ ‘ਚ ਚੁੱਲ੍ਹੇ ਦੀ ਰੋਟੀ ਖਾਧੀ ਅਤੇ ਸਿੱਧੂ ਨਾਲ ਕੀਤਾ ਵਾਅਦਾ ਵੀ ਪੂਰਾ ਕੀਤਾ। ਇਸ ਦੌਰਾਨ ਉਨ੍ਹਾਂ ਸਿੱਧੂ ਦੀ ਤਸਵੀਰ ਨੂੰ ਚੁੰਮ ਕੇ ਸਲਾਮੀ ਵੀ ਦਿੱਤੀ। ਗੁਰਦਾਸ ਮਾਨ ਨੇ ਸਿੱਧੂ ਦੇ ਮਾਤਾ-ਪਿਤਾ ਨਾਲ ਕਾਫੀ ਸਮਾਂ ਬਿਤਾਇਆ ਅਤੇ ਕਾਫੀ ਦੇਰ ਤੱਕ ਸਿੱਧੂ ਬਾਰੇ ਗੱਲਾਂ ਕੀਤੀਆਂ। ਇਸ ਦੌਰਾਨ ਗੁਰਦਾਸ ਮਾਨ ਨੇ ਸਿੱਧੂ ਦੇ ਟਰੈਕਟਰ ਅਤੇ ਮਹਿਲ ਵੀ ਵੇਖਿਆ।

ਦੁਨੀਆ ਸਿੱਧੂ ਦੀ ਫੈਨ ਹੈ ਪਰ ਸਿੱਧੂ ਗੁਰਦਾਸ ਮਾਨ ਦੀ ਬਹੁਤ ਇੱਜ਼ਤ ਕਰਦਾ ਸੀ। ਗੁਰਦਾਸ ਮਾਨ ਨੂੰ ਸਿੱਧੂ ਮੂਸੇਵਾਲਾ ਦੀ ਕਲਾਕਾਰੀ ਦਾ ਵੀ ਵੱਡਾ ਪ੍ਰਸ਼ੰਸਕ ਮੰਨਿਆ ਜਾਂਦਾ ਹੈ।