ਖੁਰਾਲਗੜ੍ਹ : ਲਾਈਟ ਨਾ ਹੋਣ ਕਾਰਨ ਹਨੇਰੇ ‘ਚ ਬੈਠੇ ਮੁੰਡੇ ਨੂੰ ਸੱਪ ਨੇ ਡੱਸਿਆ, ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ

0
683

ਗੜ੍ਹਸ਼ੰਕਰ| ਬੀਤ ਖੇਤਰ ਦੇ ਪਿੰਡ ਖੁਰਾਲਗੜ੍ਹ ਸਾਹਿਬ ਵਿਖੇ ਵੀਰਵਾਰ ਦੀ ਰਾਤ ਸੱਪ ਦੇ ਡੰਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗੁਰਪ੍ਰੀਤ ਸਿੰਘ (23) ਪੁੱਤਰ ਮਹਿੰਦਰ ਸਿੰਘ ਬਿਜਲੀ ਨਾ ਹੋਣ ਕਾਰਨ ਘਰ ਦੇ ਵਿਹੜੇ ‘ਚ ਬੈਠਾ ਸੀ।

ਅਚਾਨਕ ਉਸ ਨੂੰ ਕਿਸੇ ਜ਼ਹਿਰੀਲੀ ਚੀਜ਼ ਵਲੋਂ ਕੱਟਣ ਨਾਲ ਦਰਦ ਮਹਿਸੂਸ ਹੋਇਆ। ਪਰਿਵਾਰਕ ਮੈਂਬਰਾਂ ਵਲੋਂ ਉਸ ਨੂੰ ਸਰਕਾਰੀ ਹਸਪਤਾਲ ਗੜ੍ਹਸ਼ੰਕਰ ਵਿਖੇ ਲਿਜਾਇਆ ਜਾ ਰਿਹਾ ਸੀ ਤਾਂ ਉਸ ਨੇ ਰਸਤੇ ‘ਚ ਹੀ ਦਮ ਤੋੜ ਦਿੱਤਾ।