ਦੁੱਖਦਾਈ : ਸਕੂਲ ਜਾ ਰਹੇ 4 ਸਾਲਾ ਬੱਚੇ ਦੀ ਸੜਕ ਹਾਦਸੇ ‘ਚ ਮੌਤ

0
370

ਸ੍ਰੀ ਮੁਕਤਸਰ ਸਾਹਿਬ| ਅੱਜ ਸਵੇਰੇ ਰੇਲਵੇ ਫਾਟਕ ਬੁੱਢਾ ਗੁੱਜਰ ਰੋਡ ‘ਤੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਸਕੂਟਰ ਨੂੰ ਟੱਕਰ ਮਾਰ ਦਿੱਤੀ। ਟੱਕਰ ਦੌਰਾਨ ਦਾਦੇ ਵੱਲੋਂ ਸਕੂਲ ਛੱਡਣ ਜਾ ਰਹੇ 4 ਸਾਲਾ ਪੋਤੇ ਦੀ ਮੌਤ ਹੋ ਗਈ। ਇਹ ਬੱਚਾ ਸਕੂਲ ਵਿੱਚ ਪੜ੍ਹਦਾ ਸੀ ਅਤੇ ਸ੍ਰੀ ਮੁਕਤਸਰ ਸਾਹਿਬ ਦੀ ਯੋਧੂ ਕਾਲੋਨੀ ਦਾ ਰਹਿਣ ਵਾਲਾ, ਜਿਸ ਦੀ ਪਛਾਣ ਅਵਲਦੀਪ ਸਿੰਘ ਵਜੋਂ ਹੋਈ ਹੈ।