ਜਲੰਧਰ | ਕੋਰੋਨਾ ਟੈਸਟ ਦੇ ਵਾਧੂ ਪੈਸੇ ਵਸੂਲਣ ਦੇ ਇੱਕ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਨੇ ਨਿੱਜੀ ਲੈੱਬ ਖਿਲਾਫ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ। ਗ੍ਰੀਨ ਪਾਰਕ ਇਲਾਕੇ ਵਿੱਚ ਬਣੀ ਅਤੁਲਯ ਲੈਬ ਖਿਲਾਫ ਹੁਣ ਕੇਸ ਦਰਜ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਸ਼ਿਕਾਇਤ ਮਿਲੀ ਸੀ ਕਿ ਕੋਰੋਨਾ ਟੈਸਟ ਦੇ 1500 ਰੁਪਏ ਲਏ ਗਏ ਹਨ ਜਦਕਿ ਇਸ ਦੀ ਫੀਸ ਸਰਕਾਰ ਨੇ 900 ਰੁਪਏ ਤੈਅ ਕੀਤੀ ਹੈ। ਇਸ ਤੋਂ ਬਾਅਦ ਇਨਕੁਆਇਰੀ ਵਿੱਚ ਇਹ ਇਲਜਾਮ ਸਹੀ ਪਾਇਆ ਗਿਆ।
ਡੀਸੀ ਨੇ ਪੁਲਿਸ ਨੂੰ ਲੈਬ ਖਿਲਾਫ ਡਿਜਾਸਟਰ ਮੈਨੇਜਮੈਂਟ ਐਕਟ ਤਹਿਤ ਕੇਸ ਦਰਜ ਕਰਨ ਦੇ ਹੁਕਮ ਦਿੱਤੇ ਹਨ।
ਹੁਣ ਚਾਰ ਮੈਂਬਰੀ ਕਮੇਟੀ ਇਸ ਗੱਲ ਦੀ ਜਾਂਚ ਕਰੇਗੀ ਕਿ ਇਸ ਲੈਬ ਨੇ ਹੁਣ ਤੱਕ ਕਿੰਨੇ ਕੋਰੋਨਾ ਟੈਸਟ ਕੀਤੇ ਹਨ ਅਤੇ ਹੋਰਾਂ ਤੋਂ ਵੱਧ ਪੈਸੇ ਤਾਂ ਨਹੀਂ ਵਸੂਲੇ ਗਏ।
(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।