ਪੈਸਿਆਂ ਦੇ ਝਗੜੇ ‘ਚ ਦੋਹਤੇ ਨੇ ਕੀਤਾ 75 ਸਾਲ ਦੀ ਨਾਨੀ ਦਾ ਕਤਲ

0
2721

ਤਰਨਤਾਰਨ (ਬਲਜੀਤ ਸਿੰਘ) | ਚੌਂਕ ਭਾਨ ਸਿੰਘ ਵਾਲਾ ਵਿਖੇ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਕ ਕੁੜੀ ਨੇ ਇਲਜਾਮ ਲਗਾਇਆ ਹੈ ਕਿ ਦੋਹਤੇ ਨੇ ਉਸ ਦੀ ਮਾਂ ਨੂੰ ਮਾਰ ਦਿੱਤਾ ਹੈ। ਦੋਹਾਂ ਵਿਚਾਲੇ ਪੈਸੇ ਨੂੰ ਲੈ ਕੇ ਝਗੜਾ ਹੋਇਆ ਸੀ।

ਤਕਰੀਬਨ 6 ਵਜੇ ਬਜੁਰਗ ਔਰਤ ਸਵਿੰਦਰ ਕੋਰ (75) ਪਤਨੀ ਗੁਰਦਿਆਲ ਸਿੰਘ ਨੂੰ ਤੇਜ਼ਧਾਰ ਹਥਿਆਰ ਨਾਲ ਸਾਂਹ ਵਾਲੀ ਨਾੜ੍ਹ ਵੱਡਕੇ ਕੱਤਲ ਕਰ ਦਿੱਤਾ ਗਿਆ।

ਮ੍ਰਿਤਕ ਔਰਤ ਦੀ ਲੜਕੀ ਕੁਲਦੀਪ ਕੌਰ ਨੇ ਦੱਸਿਆ ਕਿ ਅੱਜ ਸਵੇਰੇ ਹੀ ਉਸਦੀ ਮਾਂ ਦਾ ਮਾਮੂਲੀ ਝਗੜਾ ਕਪੂਰਥਲੇ ਰਹਿੰਦੇ ਭਣੇਵੇ ਗੋਵਿੰਦਾ ਨਾਲ ਪੈਸਿਆਂ ਦੇ ਲੈਣ-ਦੇਣ ਕਰਕੇ ਹੋਇਆ ਸੀ। ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਅੱਜ ਉਸਦਾ ਭਣੇਵਾ ਗੁਰਦੁਆਰੇ ਜਾਣ ਤੋਂ ਬਾਅਦ ਤਕਰੀਬਨ 6 ਵਜੇ ਆਇਆ ਸੀ। ਉਹ ਸੀਸੀਟੀਵੀ ਵਿੱਚ ਵੀ ਕੈਦ ਹੋਇਆ ਹੈ। ਉਸ ਨੇ ਹੀ ਆਪਣੀ ਨਾਨੀ ਨੂੰ ਮਾਰਿਆ ਹੈ।

ਘਰ ਵਿੱਚ ਸਵਿੰਦਰ ਕੌਰ ਤੋਂ ਇਲਾਵਾ ਉਸਦਾ ਲੜਕਾ ਜਗਦੀਸ਼ ਸਿੰਘ (40) ਤੇ ਭੈਣ ਕੁਲਦੀਪ ਕੌਰ ਵੀ ਰਹਿੰਦੇ ਸਨ। ਜਦੋਂ ਇਹ ਵਾਰਦਾਤ ਹੋਈ ਤਾਂ ਦੋਵੇਂ ਭੈਣ-ਭਰਾ ਗੁਰਦੁਆਰਾ ਸਾਹਿਬ ਗਏ ਹੋਏ ਸਨ। ਬਜੁਰਗ ਔਰਤ ਘਰ ਵਿੱਚ ਇਕੱਲੀ ਸੀ। ਤਰਨਤਾਰਨ ਪੁਲਿਸ ਨੇ ਘਟਨਾ ਵਾਲੀ ਥਾਂ ‘ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।