ਦਾਦਾ ਪ੍ਰਕਾਸ਼ ਸਿੰਘ ਬਾਦਲ ਲਈ ਪੋਤੇ ਅਨੰਤਬੀਰ ਸਿੰਘ ਨੇ ਮੰਗੀਆਂ ਲੋਕਾਂ ਤੋਂ ਵੋਟਾਂ

0
1601

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) | ਸਾਬਕਾ ਮੁੱਖ ਮੰਤਰੀ ਅਤੇ ਲੰਬੀ ਸੀਟ ਤੋਂ ਉਮੀਦਵਾਰ ਪ੍ਰਕਾਸ਼ ਸਿੰਘ ਬਾਦਲ ਲਈ ਇਸ ਵਾਰ ਉਨ੍ਹਾਂ ਦਾ ਪੋਤਾ ਅਨੰਤਬੀਰ ਸਿੰਘ ਬਾਦਲ ਵੀ ਲੋਕਾਂ ਤੋਂ ਵੋਟਾਂ ਮੰਗ ਰਿਹਾ ਹੈ।

ਸੋਮਵਾਰ ਨੂੰ ਲੰਬੀ ਸੀਟ ਦੇ ਪਿੰਡਾਂ ਵਿੱਚ ਅਨੰਤਬੀਰ ਨੇ ਵੱਡੇ ਬਾਦਲ ਵਾਸਤੇ ਲੋਕਾਂ ਤੋਂ ਵੋਟਾਂ ਮੰਗੀਆਂ।

ਬਾਦਲ ਦੇ ਪੋਤਰੇ ਤੇ ਸੁਖਬੀਰ ਸਿੰਘ ਬਾਦਲ ਦੇ ਬੇਟੇ ਅਨੰਤਬੀਰ ਨੇ ਪਿੰਡ ਬਾਦਲ, ਮਾਨ, ਬੀਦੋਵਾਲੀ, ਖਿਉਵਾਲੀ ਦੇ ਪਿੰਡਾਂ ਵਿਚ ਚੋਣ ਪ੍ਰਚਾਰ ਕੀਤਾ।

ਇਸ ਮੌਕੇ ਉਨ੍ਹਾਂ ਦੇ ਨਾਲ ਜਿਲਾ ਯੂਥ ਪ੍ਰਧਾਨ ਅਕਾਸ਼ਦੀਪ ਸਿੰਘ ਮਿਡੂਖੇੜਾ ਨੇ ਕਿਹਾ ਕਿ ਇਸ ਹਲ਼ਕੇ ਤੋਂ ਹਮੇਸ਼ਾ ਪ੍ਰਕਾਸ਼ ਸਿੰਘ ਬਾਦਲ ਚੋਣ ਲੜ ਕੇ ਜਿੱਤਦੇ ਰਹੇ ਹਨ ਅਤੇ ਇਸ ਵਾਰ ਵੀ ਉਮੀਦਵਾਰ ਹਨ। ਅਨੰਤਬੀਰ ਸਿੰਘ ਦੇ ਚੋਣ ਪ੍ਰਚਾਰ ਕਰਨ ਨਾਲ ਨੌਜਵਾਨਾਂ ਵਿੱਚ ਕਾਫੀ ਉਤਸਾਹ ਹੈ।