CM ਮਾਨ ਦਾ ਦੀਵਾਲੀ ‘ਤੇ ਸਰਕਾਰੀ ਮੁਲਾਜ਼ਮਾਂ ਨੂੰ ਤੋਹਫਾ : ਪੁਰਾਣੀ ਪੈਨਸ਼ਨ ਸਕੀਮ ਲਾਗੂ

0
2507

ਜਲੰਧਰ/ਲੁਧਿਆਣਾ/ਅੰਮ੍ਰਿਤਸਰ/ਚੰਡੀਗੜ੍ਹ| ਪੰਜਾਬ ਸਰਕਾਰ ਦੀ ਕੈਬਨਿਟ ਮੀਟਿੰਗ ਚ ਇਤਿਹਾਸਕ ਫੈਸਲੇ ਕੀਤੇ ਗਏ। ਮੀਟਿੰਗ ਚ ਫੈਸਲਾ ਕੀਤਾ ਗਿਆ ਕਿ ਧਾਰਮਿਕ ਗ੍ਰੰਥਾਂ ਨੂੰ ਲੈ ਕੇ ਜਾਣ ਵਾਲੀਆਂ ਗੱਡੀਆਂ ਨੂੰ ਟੈਸਕ ਮੁਕਤ ਕੀਤਾ ਗਿਆ। ਇਸ ਤੋੋਂ ਇਲਾਵਾ ਪੰਜਾਬ ਸਰਕਾਰ ਨੇ ਪੰਜਾਬ ਦੀਆਂ ਸਰਕਾਰੀਆਂ ਨੌਕਰੀਆਂ ਚ ਪੰਜਾਬੀ ਨੂੰ ਮੁੱਖ ਕੀਤਾ ਗਿਆ ਹੈ, ਹੁਣ ਪੰਜਾਬ ਦੀਆਂ ਸਰਕਾਰੀਆਂ ਲਈ ਇਕ ਪੇਪਰ ਪੰਜਾਬੀ ਦਾ ਰੱਖਿਆ ਗਿਆ ਹੈ, ਜਿਸ ਚੋਂ 50 ਫੀਸਦੀ ਨੰਬਰ ਲੈਣੇ ਜ਼ਰੂਰੀ ਹੋਣਗੇ। ਇਹ ਫੈਸਲਾ ਇਸ ਲਈ ਲਿਆ ਗਿਆ ਹੈ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਸਰਕਾਰੀ ਨੌਕਰੀਆਂ ਚ ਪਹਿਲ ਦਿਤੀ ਜਾ ਸਕੇ। ਇਸ ਤੋਂ ਇਲਾਵਾ ਪੁਰਾਣੀ ਪੈਨਸ਼ਨ ਨੂੰ ਬਹਾਲ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜੋ ਸਰਕਾਰੀ ਮੁਲਾਜ਼ਮਾਂ ਦੀ ਮੁੱਖ ਮੰਰ ਸੀ। ਇਸ ਤੋਂ ਇਲਾਵਾ ਭਰਤੀ ਦੇ ਨੇਮਾਂ ‘ਚ ਬਦਲਾਅ ਨੂੰ ਮਨਜ਼ੂਰੀ ਦਿੱਤੀ ਅਤੇ ਮੁਹਾਲੀ ਮੈਡੀਕਲ ਕਾਲਜ ਦੀ ਨਵੀਂ ਥਾਂ ਨੂੰ ਮਨਜ਼ੂਰੀ ਦਿੱਤੀ।