ਹੈਦਰਾਬਾਦ | ਤੇਲੰਗਾਨਾ ਸਰਕਾਰ ਨੇ ਐੱਸ. ਸੀ./ਐੱਸ. ਟੀ. ਪਰਿਵਾਰਾਂ ਨੂੰ 10-10 ਲੱਖ ਰੁਪਏ ਦੇਣ ਦਾ ਫੈਸਲਾ ਕੀਤਾ ਹੈ, ਜੋ ਸਿੱਧੇ ਬੈਂਕ ਖਾਤਿਆਂ ‘ਚ ਟ੍ਰਾਂਸਫਰ ਕੀਤੇ ਜਾਣਗੇ।
ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰ ਸ਼ੇਖਰ ਰਾਓ ਨੇ ਕਿਹਾ ਕਿ ਐੱਸ. ਸੀ./ਐੱਸ. ਟੀ. ਪਰਿਵਾਰਾਂ ਨੂੰ ਆਰਥਿਕ ਤੌਰ ‘ਤੇ ਆਤਮ-ਨਿਰਭਰ ਬਣਾਉਣ ਲਈ ਇਹ ਫੈਸਲਾ ਸਰਵ-ਪਾਰਟੀ ਮੀਟਿੰਗ ‘ਚ ਲਿਆ ਗਿਆ। ਪਹਿਲੇ ਚਰਨ ‘ਚ ਸਾਰੇ 119 ਵਿਧਾਨ ਸਭਾ ਖੇਤਰਾਂ ਦੇ 100-100 ਪਰਿਵਾਰਾਂ ਨੂੰ ਚੁਣਿਆ ਜਾਵੇਗਾ, ਜਿਨ੍ਹਾਂ ‘ਤੇ 1200 ਕਰੋੜ ਰੁਪਏ ਖਰਚ ਹੋਣਗੇ।
(ਨੋਟ – ਪੰਜਾਬ ਦੀਆਂ ਜ਼ਰੂਰੀ ਖਬਰਾਂ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋ ਟੈਲੀਗ੍ਰਾਮ ‘ਤੇ ਵੀ ਪੰਜਾਬੀ ਬੁਲੇਟਿਨ ਚੈਨਲ ਨਾਲ ਜੁੜਿਆ ਜਾ ਸਕਦਾ ਹੈ https://t.me/punjabibulletin)