ਪੰਜਾਬ ‘ਚ ਸਰਕਾਰੀ ਬੱਸ ਸੇਵਾਵਾਂ ਸੋਮਵਾਰ ਤੇ ਮੰਗਲਵਾਰ ਨੂੰ ਰਹਿਣਗੀਆਂ ਬੰਦ

0
21152

ਚੰਡੀਗੜ੍ਹ | ਪੰਜਾਬ ‘ਚ ਸਰਕਾਰੀ ਬੱਸ ਸੇਵਾਵਾਂ ਸੋਮਵਾਰ ਤੇ ਮੰਗਲਵਾਰ ਨੂੰ ਬੰਦ ਰਹਿਣਗੀਆਂ। 2 ਦਿਨਾਂ ਤਕ ਬੱਸਾਂ ਨਹੀਂ ਚੱਲਣਗੀਆਂ। ਸੂਬੇ ਵਿਚ ਅਮਨ-ਸ਼ਾਂਤੀ ਨੂੰ ਬਰਕਰਾਰ ਰੱਖਣ ਲਈ ਸਰਕਾਰ ਵਲੋਂ ਅਜਿਹੇ ਫੈਸਲੇ ਲਏ ਜਾ ਰਹੇ ਹਨ। ਦੱਸ ਦਈਏ ਕਿ ਅੰਮ੍ਰਿਤਪਾਲ ਨੂੰ ਲੈ ਕੇ ਸੂਬੇ ਵਿਚ ਸਖਤ ਪੁਲਿਸ ਸੁਰੱਖਿਆ ਤਾਇਨਾਤ ਹੈ। 2 ਦਿਨਾਂ ਲਈ ਪੰਜਾਬ ਵਿਚ ਇੰਟਰਨੈੱਟ ਸੇਵਾ ਵੀ ਬੰਦ ਰੱਖੀ ਹੋਈ ਹੈ।