ਅੰਮ੍ਰਿਤਸਰ, 8 ਨਵੰਬਰ| ਪੰਜਾਬ ਤੋਂ ਸ਼ਿਮਲਾ ਜਾਣ ਦੇ ਚਾਹਵਾਨਾਂ ਲਈ ਅਹਿਮ ਖ਼ਬਰ ਹੈ। ਹੁਣ ਪੰਜਾਬ ਤੋਂ ਸ਼ਿਮਲਾ ਪਹੁੰਚਣਾ ਆਸਾਨ ਹੋ ਗਿਆ ਹੈ। ਤੁਸੀਂ ਸਿਰਫ਼ ਇਕ ਘੰਟੇ ਵਿਚ ਸ਼ਿਮਲਾ ਪਹੁੰਚ ਸਕਦੇ ਹੋ। ਦਰਅਸਲ ਹਵਾਬਾਜ਼ੀ ਕੰਪਨੀ ਅਲਾਇੰਸ ਏਅਰ ਨੇ ਅੰਮ੍ਰਿਤਸਰ ਅਤੇ ਸ਼ਿਮਲਾ ਵਿਚਕਾਰ ਹਵਾਈ ਸੇਵਾ ਸ਼ੁਰੂ ਕੀਤੀ ਹੈ।
ਹਵਾਬਾਜ਼ੀ ਕੰਪਨੀ ਨੇ ਹਫ਼ਤੇ ਵਿਚ ਤਿੰਨ ਦਿਨ ਮੰਗਲਵਾਰ, ਵੀਰਵਾਰ ਅਤੇ ਸ਼ਨਿਚਰਵਾਰ ਨੂੰ ਭਰੀਆਂ ਜਾਣ ਵਾਲੀਆਂ ਉਡਾਣਾਂ ਦਾ ਸਮਾਂ ਜਾਰੀ ਕੀਤਾ ਹੈ। ਇਹ ਉਡਾਣ ਸ਼ਿਮਲਾ ਤੋਂ ਸਵੇਰੇ 8:10 ਵਜੇ ਉਡਾਣ ਭਰੇਗੀ ਅਤੇ ਸਵੇਰੇ 9:10 ਵਜੇ ਅੰਮ੍ਰਿਤਸਰ ਪਹੁੰਚੇਗੀ।
ਅੰਮ੍ਰਿਤਸਰ ਤੋਂ ਸ਼ਿਮਲਾ ਲਈ ਫਲਾਈਟ 9:35 ‘ਤੇ ਉਡਾਣ ਭਰੇਗੀ ਅਤੇ 10:35 ‘ਤੇ ਸ਼ਿਮਲਾ ਪਹੁੰਚੇਗੀ। ਸ਼ਿਮਲਾ ਤੋਂ ਅੰਮ੍ਰਿਤਸਰ ਦਾ ਕਿਰਾਇਆ 1999 ਰੁਪਏ ਤੈਅ ਕੀਤਾ ਗਿਆ ਹੈ। ਸ਼ਿਮਲਾ ਤੋਂ ਅੰਮ੍ਰਿਤਸਰ ਲਈ ਉਡਾਣ ਸ਼ੁਰੂ ਹੋਣ ਮੌਕੇ ਅਲਾਇੰਸ ਏਅਰ ਦਾ 48 ਸੀਟਰ ਜਹਾਜ਼ ਉਡਾਣ ਭਰੇਗਾ।