ਜਲੰਧਰ, 13 ਨਵੰਬਰ | ਆਯੁਸ਼ਮਾਨ ਕਾਰਡ ਧਾਰਕਾਂ ਲਈ ਇਹ ਚੰਗੀ ਖਬਰ ਹੈ ਕਿ ਹੁਣ ਜਲੰਧਰ ਦੇ ਮਸ਼ਹੂਰ ਹਸਪਤਾਲ ‘ਚ ਇਸ ਕਾਰਡ ‘ਤੇ ਇਲਾਜ ਹੋ ਸਕੇਗਾ। ਮਰੀਜ਼ ਆਯੁਸ਼ਮਾਨ ਕਾਰਡ ਨਾਲ ਪੰਜਾਬ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਪਿਮਸ) ਵਿਚ ਇਲਾਜ ਕਰਵਾ ਸਕਦੇ ਹਨ। ਇਸ ਸਕੀਮ ਨਾਲ ਪਿਮਸ ਵਿਚ ਗਾਇਨੀਕੋਲੋਜੀ, ਆਰਥੋ, ਮੈਡੀਸਨ, ਈਐਨਟੀ ਅਤੇ ਅੱਖਾਂ ਦੇ ਆਪਰੇਸ਼ਨਾਂ ਦੀਆਂ ਸਹੂਲਤਾਂ ਉਪਲਬਧ ਹੋਣ ਜਾ ਰਹੀਆਂ ਹਨ। ਹਸਪਤਾਲ ਦਾ ਕਹਿਣਾ ਹੈ ਕਿ ਆਉਣ ਵਾਲੇ ਸਮੇਂ ਵਿਚ ਇੱਥੇ ਆਯੁਸ਼ਮਾਨ ਕਾਰਡ ਤਹਿਤ ਕੈਂਸਰ ਦਾ ਇਲਾਜ ਵੀ ਹੋਇਆ ਕਰੇਗਾ ।
ਦੱਸ ਦਈਏ ਕਿ ਪਿਮਸ ਹਸਪਤਾਲ ‘ਚ ਪੰਜਾਬ ਤੋਂ ਹੀ ਨਹੀਂ ਸਗੋਂ ਹਿਮਾਚਲ, ਜੰਮੂ-ਕਸ਼ਮੀਰ ਅਤੇ ਹੋਰ ਸੂਬਿਆਂ ਤੋਂ ਵੀ ਲੋਕ ਇਲਾਜ ਲਈ ਆਉਂਦੇ ਹਨ। ਹਸਪਤਾਲ ਵਿਚ ਹਰ ਰੋਜ਼ 1400 ਦੇ ਕਰੀਬ ਮਰੀਜ਼ ਦਿਲ ਦੇ ਰੋਗ, ਨਿਊਰੋਲੋਜੀ, ਦੰਦਾਂ ਦੀ ਡਾਕਟਰੀ, ਅੱਖਾਂ ਦੀ ਦਵਾਈ, ਗਾਇਨੀਕੋਲੋਜੀ ਅਤੇ ਸਰਜਰੀ ਲਈ ਆਉਂਦੇ ਹਨ। ਹੁਣ ਮਰੀਜ਼ਾਂ ਨੂੰ ਵੀ ਹਸਪਤਾਲ ‘ਚ ਆਯੁਸ਼ਮਾਨ ਦਾ ਲਾਭ ਮਿਲੇਗਾ। ਤੁਹਾਨੂੰ ਦੱਸ ਦੇਈਏ ਕਿ ਆਯੁਸ਼ਮਾਨ ਕਾਰਡ ਧਾਰਕ ਜਲੰਧਰ ਦੇ ਚੋਣਵੇਂ ਹਸਪਤਾਲਾਂ ਵਿਚ ਇਲਾਜ ਲਈ ਜਾਂਦੇ ਹਨ।
ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਦੇ ਕਾਰਜਕਾਰੀ ਚੇਅਰਮੈਨ ਡਾ. ਕੰਵਲਜੀਤ ਸਿੰਘ ਨੇ ਕਿਹਾ ਕਿ ਪਿਮਸ ਵਿਚ ‘ਆਯੂਸ਼ਮਾਨ ਭਾਰਤ ਯੋਜਨਾ’ ਸ਼ੁਰੂ ਕੀਤੀ ਗਈ ਹੈ। ਸਰਕਾਰ ਨੇ ਆਰਥਿਕ ਤੌਰ ‘ਤੇ ਕਮਜ਼ੋਰ ਲੋਕਾਂ ਨੂੰ ਸਿਹਤ ਬੀਮਾ ਕਵਰ ਪ੍ਰਦਾਨ ਕਰਨ ਲਈ ਯੋਜਨਾ ਸ਼ੁਰੂ ਕੀਤੀ ਸੀ। ਇਸ ਯੋਜਨਾ ਤਹਿਤ ਸਰਕਾਰ ਆਰਥਿਕ ਤੌਰ ‘ਤੇ ਕਮਜ਼ੋਰ ਲੋਕਾਂ ਨੂੰ 5 ਲੱਖ ਰੁਪਏ ਦਾ ਸਿਹਤ ਬੀਮਾ ਕਵਰ ਪ੍ਰਦਾਨ ਕਰ ਰਹੀ ਹੈ। PIMS ਵਿਚ ਆਯੁਸ਼ਮਾਨ ਭਾਰਤ ਯੋਜਨਾ ਦੀ ਸ਼ੁਰੂਆਤ ਨਾਲ ਲੱਖਾਂ ਲੋਕਾਂ ਨੂੰ ਲਾਭ ਹੋਵੇਗਾ। ਇੱਕ ਛੱਤ ਥੱਲੇ ਸਾਰੀ ਸਿਹਤ ਸਹੂਲਤਾਂ ਦਿੱਤੀਆਂ ਜਾਣਗੀਆਂ।
(Note : ਜਲੰਧਰ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/MV24q ਜਾਂ ਵਟਸਐਪ ਚੈਨਲ https://shorturl.at/AXVJ9 ਨਾਲ ਜ਼ਰੂਰ ਜੁੜੋ।)






































