ਨਿਊਜ਼ ਡੈਸਕ। ਗੈਂਗਸਟਰ ਗੋਲਡੀ ਬਰਾੜ ਨੂੰ ਲੈ ਕੇ ਇਕ ਹੋਰ ਅੱਪਡੇਟ ਸਾਹਮਣੇ ਆਇਆ ਹੈ। ਇਕ ਸੀਨੀਅਰ ਪੱਤਰਕਾਰ ਨੂੰ ਫੋਨ ਆਇਆ ਹੈ। ‘Scroll punjab’ ਦੀ ਇਕ ਖਬਰ ਅਨੁਸਾਰ ਫੋਨ ਕਰਨ ਵਾਲਾ ਸਖ਼ਸ਼ ਆਪਣੇ ਆਪ ਨੂੰ ਗੋਲਡੀ ਬਰਾੜ ਦੱਸ ਰਿਹਾ ਹੈ। ਫੋਨ ਕਰਨ ਵਾਲਾ ਸਖ਼ਸ਼ ਕਹਿ ਰਿਹਾ ਹੈ ਕਿ ਉਹ ਜਿਊਂਦਾ ਤਾਂ ਨਹੀਂ ਫੜਿਆ ਜਾਂਦਾ, ਮਰੇ ਨੂੰ ਚੁੱਕ ਕੇ ਜਿੱਥੇ ਮਰਜ਼ੀ ਲਈ ਫਿਰਿਓ। ਉਸਨੇ ਅੱਗੇ ਕਿਹਾ ਕਿ ਉਹ (ਗੋਲਡੀ ਬਰਾੜ) ਅਮਰੀਕਾ ‘ਚ ਹੈ ਨਹੀਂ ਅਮਰੀਕਾ ਤੇ ਕੈਨੇਡਾ ‘ਚੋ ਤਾਂ ਕਾਫੀ ਸਮੇਂ ਤੋਂ ਚਲਿਆ ਗਿਆ ਹਾਂ।
ਉਸਨੇ ਕਿਹਾ ਕਿ ਅਸੀਂ ਆਪਣੀ ਮੌਤ ਉਡੀਕਦੇ ਹਾਂ। ਫੋਨ ਕਰਨ ਵਾਲਾ ਸ਼ਖ਼ਸ ਸਿੱਧੂ ਮੂਸੇਵਾਲਾ ਦੇ ਮਾਪਿਆਂ ਬਾਰੇ ਵੀ ਗੱਲ ਕਰ ਰਿਹਾ ਹੈ। ਉਸਨੇ ਫੋਨ ‘ਤੇ ਕਿਹਾ ਕਿ ਸਾਰੇ ਸ਼ੂਟਰ ਫੜੇ ਗਏ, ਹੁਣ ਮੂਸੇਵਾਲਾ ਦੇ ਮਾਪੇ ਹੋਰ ਕੀ ਚਾਹੁੰਦੇ ਹਨ। ਉਨ੍ਹੇ ਅੱਗੇ ਕਿਹਾ ਕਿ ਰਾਜਸਥਾਨ ‘ਚ ਵੀ ਮੈਂ ਕਰਵਾਇਆ ਕਤਲ ਜਲਦ ਸਬੂਤ ਦਿਆਂਗਾ। ਉਸਨੇ ਇਹ ਵੀ ਕਿਹਾ ਕਿ ਆਉਣ ਵਾਲੇ ਸਮੇਂ ‘ਚ ਪੰਜਾਬ ‘ਚ ਗੈਂਗਸਟਰਵਾਦ ਹੋਰ ਵਧਣ ਵਾਲਾ ਹੈ।