ਦੀਪਕ ਬਾਕਸਰ ਦੇ ਹੱਕ ‘ਚ ਗੋਲਡੀ ਬਰਾੜ ਨੇ ਪਾਈ ਪੋਸਟ, ਕਿਹਾ – ਜੋ ਸਾਡੇ ਇਕ ਵਾਰ ਕੰਮ ਆਇਆ ਹੈ, ਅਸੀਂ ਉਸ ਦੀ ਮਦਦ ਲਈ ਹਰ ਸਮੇਂ ਤਿਆਰ

0
845

ਨਵੀਂ ਦਿੱਲੀ | ਗੋਲਡੀ ਬਰਾੜ ਗੈਂਗਸਟਰ ਦੀਪਕ ਬਾਕਸਰ ਦੀ ਗ੍ਰਿਫਤਾਰੀ ਤੋਂ ਬਾਅਦ ਭੜਕ ਗਿਆ। ਉਸ ਨੇ ਆਪਣੇ ਫੇਸਬੁੱਕ ਪੇਜ ‘ਤੇ ਪੋਸਟ ਕੀਤੀ ਹੈ ਕਿ ਜੋ ਸਾਡੇ ਇਕ ਵਾਰ ਕੰਮ ਆਇਆ ਹੈ, ਅਸੀਂ ਉਸ ਲਈ ਹਰ ਸਮੇਂ ਤਿਆਰ ਮਿਲਾਂਗੇ। ਗੋਲਡੀ ਬਰਾੜ ਦੀ ਬਾਕਸਰ ਦੇ ਹੱਕ ਵਿਚ ਇਹ ਪੋਸਟ ਕਿਤੇ ਨਾ ਕਿਤੇ ਦਿੱਲੀ ਸਪੈਸ਼ਲ ਸੈੱਲ ਪੁਲਿਸ ਦੀ ਚਿਤਾਵਨੀ ਦੇ ਤੌਰ ‘ਤੇ ਦੇਖੀ ਜਾ ਰਹੀ ਹੈ। ਸੰਦੇਸ਼ ਦਿੱਤਾ ਗਿਆ ਹੈ ਕਿ ਉਹ ਬਾਕਸਰ ਲਈ ਹਰ ਸਮੇਂ ਤਿਆਰ ਹਨ।

3 ਦਿਨ ਪਹਿਲਾਂ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਲਾਰੈਂਸ ਦੇ ਗੈਂਗਸਟਰ ਦੀਪਕ ਬਾਕਸਰ ਨੂੰ ਮੈਕਸੀਕੋ ਤੋਂ ਗ੍ਰਿਫਤਾਰ ਕੀਤਾ। ਫਿਰੌਤੀ ਤੇ ਹੱਤਿਆ ਦੇ ਮਾਮਲੇ ਵਿਚ ਲੋੜੀਂਦਾ ਅਪਰਾਧੀ ਦੀਪਕ ਬਾਕਸਰ ਨੂੰ ਮੈਕਸੀਕੋ ਵਿਚ FBI ਤੇ ਇੰਟਰਪਾਲ ਦੀ ਮਦਦ ਨਾਲ ਫੜਿਆ ਗਿਆ। ਹਰਿਆਣਾ ਦੇ ਗੰਨੌਰ ਦਾ ਰਹਿਣ ਵਾਲਾ ਗੈਂਗਸਟਰ ਦੀਪਕ ਬਾਕਸਰ ਦਿੱਲੀ ਦੇ ਸਿਵਲ ਲਾਈਨਸ ਵਿਚ ਇਕ ਬਿਲਡਰ ਅਮਿਤ ਗੁਪਤਾ ਦੀ ਹੱਤਿਆ ਸਣੇ ਫਿਰੌਤੀ ਮੰਗਣ ਦੇ ਮਾਮਲਿਆਂ ਵਿਚ ਫਰਾਰ ਸੀ। ਉਸ ‘ਤੇ ਦਿੱਲੀ ਪੁਲਿਸ ਨੇ 3 ਲੱਖ ਰੁਪਏ ਦਾ ਇਨਾਮ ਰੱਖਿਆ ਸੀ।

ਗੋਲਡੀ ਬਰਾੜ ਦਾ ਅਪਰਾਧਿਕ ਸਫਰ ਉਸ ਦੇ ਚਚੇਰੇ ਭਰਾ ਗੁਰਲਾਲ ਬਰਾੜ ਦੇ ਕਤਲ ਤੋਂ ਬਾਅਦ ਸ਼ੁਰੂ ਹੋਇਆ। ਗੁਰਲਾਲ ਬਰਾੜ ਲਾਰੈਂਸ ਦਾ ਕਾਫੀ ਕਰੀਬੀ ਮੰਨਿਆ ਜਾਂਦਾ ਸੀ। ਪੰਜਾਬ ਯੂਨੀਵਰਸਿਟੀ ਵਿਚ ਪੜ੍ਹਦੇ ਹੋਏ ਲਾਰੈਂਸ ਦੀ ਰਹਿਨੁਮਾਈ ਵਿਚ ਹੀ ਸਟੂਡੈਂਟ ਆਰਗੇਨਾਈਜ਼ੇਸ਼ਨ ਆਫ ਪੰਜਾਬ ਏਰੀਆ ਵਿਚ ਕਤਲ ਕਰ ਦਿੱਤਾ ਸੀ। 29 ਮਈ 2022 ਨੂੰ ਪਿੰਡ ਜਵਾਹਰਕੇ ਵਿਚ ਸਿੱਧੂ ਮੂਸੇਵਾਲਾ ਦਾ ਕਤਲ ਕਰਵਾ ਕੇ ਗੋਲਡੀ ਬਰਾੜ ਨੇ ਜ਼ਿੰਮੇਵਾਰੀ ਲਈ।

ਵਿਦੇਸ਼ ਵਿਚ ਲੁਕੇ ਇਹ ਗੈਂਗਸਟਰ ਇਸ ਤਰ੍ਹਾਂ ਦੀਆਂ ਪੋਸਟਾਂ ਆਏ ਦਿਨ ਪੁਲਿਸ ਤੇ ਸੁਰੱਖਿਆ ਏਜੰਸੀਆਂ ਨੂੰ ਚਿਤਾਵਨੀ ਦਿੰਦੇ ਹਨ। 3 ਦਿਨ ਪਹਿਲਾਂ ਐੱਨਆਈਏ ਨੇ 28 ਗੈਂਗਸਟਰਾਂ ਦੀ ਸੂਚੀ ਬਣਾ ਕੇ ਗ੍ਰਹਿ ਮੰਤਰਾਲੇ ਨੂੰ ਸੌਂਪੀ ਹੈ ਜਿਨ੍ਹਾਂ ਨੂੰ ਭਾਰਤ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਨ੍ਹਾਂ ਗੈਂਗਸਟਰਾਂ ਵਿਚ ਗੋਲਡੀ ਬਰਾੜ ਦਾ ਨਾਂ ਟਾਪ ‘ਤੇ ਹੈ। ਗੋਲਡੀ ਬਰਾਰ ਮੂਸੇਵਾਲਾ ਦੇ ਕਤਲਕਾਂਡ ਦੇ ਬਾਅਦ ਇਕਦਮ ਚਰਚਾ ਵਿਚ ਆਇਆ ਹੈ। ਲਾਰੈਂਸ ਬਿਸ਼ਨੋਈ ਦੇ ਜੇਲ੍ਹ ਵਿਚ ਹੋਣ ਕਾਰਨ ਇਸ ਸਮੇਂ ਉਸ ਦੇ ਗੈਂਗ ਨੂੰ ਗੋਲਡੀ ਹੀ ਆਪ੍ਰੇਟ ਕਰ ਰਿਹਾ ਹੈ।

ਜੀਤੇਂਦਰ ਗੋਗੀ ਦੀ ਮਦਦ ਨਾਲ ਦੀਪਕ ਬਾਕਸਰ ਗੈਂਗਸਟਰ ਬਣਿਆ ਸੀ। ਬਾਅਦ ਵਿਚ ਉਸ ਦੀ ਹੱਤਿਆ ਕਰਵਾ ਦਿੱਤੀ ਸੀ। ਗੈਂਗਸਟਰ ਜੀਤੇਂਦਰ ਦੀ ਦੀਪਕ ਬਾਕਸਰ ਨੇ ਸਤੰਬਰ 2021 ਵਿਚ ਸ਼ਰੇਆਮ ਰੋਹਿਣੀ ਕੋਰਟ ਵਿਚ ਗੋਲੀਆਂ ਚਲਾ ਕੇ ਹੱਤਿਆ ਕਰਵਾ ਦਿੱਤੀ ਸੀ।