ਅੰਮ੍ਰਿਤਸਰ ਏਅਰਪੋਰਟ ਦੇ ਕੂੜਾਦਾਨ ‘ਚੋਂ ਮਿਲਿਆ 26 ਲੱਖ ਦਾ ਸੋਨਾ 

0
1624

ਅੰਮ੍ਰਿਤਸਰ, 15 ਅਕਤੂਬਰ|– ਵਿਦੇਸ਼ਾਂ ਤੋਂ ਸੋਨੇ ਦੀ ਤਸਕਰੀ ਦਾ ਸਿਲਸਿਲਾ ਬੇਰੋਕ ਜਾਰੀ ਹੈ। ਇਸ ਦੀ ਰੋਕਥਾਮ ‘ਚ ਲੱਗੇ ਕਸਟਮ ਵਿਭਾਗ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਡਸਟਬਿਨ ਅੰਦਰੋਂ 450 ਗ੍ਰਾਮ ਸੋਨਾ ਬਰਾਮਦ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਫਿਲਹਾਲ ਸੋਨਾ ਜ਼ਬਤ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਕਸਟਮ ਅਧਿਕਾਰੀਆਂ ਮੁਤਾਬਕ ਸ਼ੁੱਕਰਵਾਰ ਨੂੰ ਸ਼ਾਰਜਾਹ ਤੋਂ ਆਈ ਇੰਡੀਗੋ ਦੀ ਫਲਾਈਟ ਨੰਬਰ 6E-1428 ਤੋਂ ਬਾਅਦ ਰੁਟੀਨ ਤਲਾਸ਼ੀ ਦੌਰਾਨ ਏਅਰਪੋਰਟ ਦੇ QSOM AIU ਕਰਮਚਾਰੀ ਕਸਟਮ ਹਾਲ ਦੇ ਸਾਹਮਣੇ ਵਾਸ਼ ਰੂਮ ਦੀ ਸਫਾਈ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਨੂੰ ਡਸਟਬਿਨ ‘ਚ ਪੇਸਟ ਦੇ ਰੂਪ ‘ਚ ਸੋਨੇ ਦੇ ਦੋ ਸਿਲੰਡਰ ਕੈਪਸੂਲ ਮਿਲੇ, ਜਿਨ੍ਹਾਂ ਦਾ ਕੁੱਲ ਵਜ਼ਨ 635 ਗ੍ਰਾਮ ਸੀ। ਇਸ ਤੋਂ ਬਾਅਦ ਇਸ ‘ਤੇ ਕਾਰਵਾਈ ਕਰਨ ਤੋਂ ਬਾਅਦ ਉਸ ‘ਚੋਂ 450 ਗ੍ਰਾਮ ਸ਼ੁੱਧ ਸੋਨਾ ਮਿਲਿਆ। ਖੇਪ ਦੀ ਕੀਮਤ 26,50,950 ਰੁਪਏ ਹੈ। ਫਿਲਹਾਲ ਇਹ ਸੋਨਾ ਕਸਟਮ ਐਕਟ 1962 ਦੇ ਤਹਿਤ ਜ਼ਬਤ ਕੀਤਾ ਗਿਆ ਹੈ।