ਦੁਬਈ ਤੋਂ ਆਏ ਯਾਤਰੀ ਤੋਂ ਤਲਾਸ਼ੀ ਸਮੇਂ 14 ਲੱਖ ਦਾ ਸੋਨਾ ਬਰਾਮਦ, ਪੜ੍ਹੋ ਕਿੱਥੇ ਲੁਕੋਆ ਸੀ ਗੋਲਡ

0
839

ਅੰਮ੍ਰਿਤਸਰ | ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਇਕ ਯਾਤਰੀ ਦੇ ਕਬਜ਼ੇ ‘ਚੋਂ 252.95 ਗ੍ਰਾਮ ਸੋਨਾ ਬਰਾਮਦ ਹੋਇਆ, ਜਿਸ ਦੀ ਕੀਮਤ 14.84 ਲੱਖ ਰੁਪਏ ਦੱਸੀ ਜਾ ਰਹੀ ਹੈ। ਅੰਮ੍ਰਿਤਸਰ ਕਸਟਮ ਅਧਿਕਾਰੀਆਂ ਨੇ ਦੁਬਈ ਤੋਂ ਆਏ ਇਕ ਯਾਤਰੀ ਨੂੰ ਰੋਕਿਆ। ਵਿਅਕਤੀ ਦੀ ਤਲਾਸ਼ੀ ਲਈ, ਜਿਸ ਨੇ ਆਪਣੀ ਵੇਸਟ ਦੀਆਂ ਪਰਤਾਂ ਵਿਚਕਾਰ ਸੋਨਾ ਚਿਪਕਾਇਆ ਹੋਇਆ ਸੀ। ਉਸਨੇ ਸ਼ਾਤਿਰਾਨਾ ਅੰਦਾਜ਼ ਅਪਣਾਇਆ ਪਰ ਫੜਿਆ ਗਿਆ।

ਉਕਤ ਵਿਅਕਤੀ ਖਿਲਾਫ ਸੋਨਾ ਤਸਕਰੀ ਦਾ ਮਾਮਲਾ ਦਰਜ ਕਰ ਲਿਆ ਹੈ। ਉਸ ਨੇ ਆਪਣੇ ਟਰਾਊਜ਼ਰ ਦੀ ਕਮਰ ਦੀ ਜੇਬ ਵਿਚ ਛੁਪਾਏ ਸੋਨੇ ਦਾ ਬਟਨ ਵੀ ਲਾਇਆ ਹੋਇਆ ਸੀ। ਫਿਲਹਾਲ ਅਗਲੇਰੀ ਜਾਂਚ ਜਾਰੀ ਹੈ। ਉਕਤ ਯਾਤਰੀ ਦੁਬਈ ਤੋਂ ਆ ਰਿਹਾ ਸੀ।