ਸੋਨਾ ਹੋਵੇਗਾ ਸਸਤਾ : ਕੇਂਦਰ ਸਰਕਾਰ ਨੇ ਚੁੱਕਿਆ ਵੱਡਾ ਕਦਮ, ਜਲਦ ਮਿਲੇਗੀ ਖਾਸ ਛੂਟ

0
274

ਨਵੀਂ ਦਿੱਲੀ, 27 ਦਸੰਬਰ| ਦੇਸ਼ ਵਿੱਚ ਸੋਨੇ ਦੇ ਗਹਿਣਿਆਂ ਦੀਆਂ ਕੀਮਤਾਂ ਹੇਠਾਂ ਆਉਣ ਵਾਲੀਆਂ ਹਨ। ਇਸ ਸਬੰਧੀ ਮੋਦੀ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਕੇਂਦਰ ਸਰਕਾਰ ਨੇ ਸੰਯੁਕਤ ਅਰਬ ਅਮੀਰਾਤ (ਯੂਏਈ) ਤੋਂ ਵੱਡੀ ਮਾਤਰਾ ਵਿੱਚ ਸੋਨਾ ਦਰਾਮਦ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਮੁਕਤ ਵਪਾਰ ਸਮਝੌਤੇ ਤਹਿਤ ਯੂਏਈ ਤੋਂ ਰਿਆਇਤੀ ਡਿਊਟੀ ‘ਤੇ ਸੋਨਾ ਆਯਾਤ ਕੀਤਾ ਜਾਵੇਗਾ। ਇਸ ਸਬੰਧੀ ਦੋ ਵਿਅਕਤੀਆਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਦੇਸ਼ ‘ਚ ਜ਼ਿਆਦਾਤਰ ਸੋਨਾ ਆਯਾਤ ਕੀਤਾ ਜਾਂਦਾ ਹੈ। ਇਸ ਦੇ ਤਹਿਤ, ਸਰਕਾਰ ਨੇ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੁਆਰਾ ਅਧਿਕਾਰਤ ਜਵੈਲਰ ਬੈਂਕਾਂ ਨੂੰ ਯੂਐਸਈ ਤੋਂ ਸੋਨਾ ਆਯਾਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

ਸਾਲ 2023-24 ‘ਚ ਭਾਰਤ ‘ਚ 140 ਟਨ ਸੋਨੇ ਦੀ ਦਰਾਮਦ ‘ਤੇ ਇਕ ਫੀਸਦੀ ਡਿਊਟੀ ਲਾਭ ਦੇਣ ਦਾ ਫੈਸਲਾ ਕੀਤਾ ਗਿਆ ਹੈ। ਮਾਲ ਵਿਭਾਗ ਨੇ ਹਾਲ ਹੀ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕਰਦਿਆਂ ਕਿਹਾ ਕਿ ਟੈਰਿਫ ਦਰ ਕੋਟੇ ਦਾ ਲਾਭ ਲੈਣ ਲਈ ਯੋਗਤਾ ਦੇ ਮਾਪਦੰਡ ਨਿਰਧਾਰਤ ਕੀਤੇ ਗਏ ਹਨ। ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਅੰਤਰਰਾਸ਼ਟਰੀ ਵਿੱਤੀ ਸੇਵਾ ਕੇਂਦਰ ਅਥਾਰਟੀ ਨੇ ਇੰਡੀਆ ਇੰਟਰਨੈਸ਼ਨਲ ਬੁਲਿਅਨ ਐਕਸਚੇਂਜ ਰਾਹੀਂ ਜਵੈਲਰਜ਼ ਨੂੰ ਇਹ ਜਾਣਕਾਰੀ ਦਿੱਤੀ ਹੈ।

ਵਪਾਰ ਸਮਝੌਤੇ ਦੇ ਤਹਿਤ, ਯੂਏਈ ਨੇ ਭਾਰਤ ਨੂੰ ਟੈਰਿਫ ਦਰ ਕੋਟੇ ਦੇ ਬਦਲੇ ਸੋਨੇ ਦੇ ਗਹਿਣਿਆਂ ਦੇ ਨਿਰਯਾਤ ਲਈ ਤੁਰੰਤ ਜ਼ੀਰੋ ਡਿਊਟੀ ਮਾਰਕੀਟ ਪਹੁੰਚ ਦੀ ਪੇਸ਼ਕਸ਼ ਕੀਤੀ ਹੈ, ਜੋ ਕਿ ਪਹਿਲਾਂ 5 ਪ੍ਰਤੀਸ਼ਤ ਦਰਾਮਦ ਡਿਊਟੀ ਸੀ। 2022-23 ਵਿੱਚ 110 ਟਨ ਅਤੇ 2023-24 ਵਿੱਚ 140 ਟਨ ਸੋਨੇ ਦੀ ਦਰਾਮਦ ਤੈਅ ਹੈ। ਅਗਲੇ 5 ਸਾਲਾਂ ਵਿੱਚ ਸੋਨੇ ਦੀ ਦਰਾਮਦ ਨੂੰ ਹੌਲੀ-ਹੌਲੀ ਵਧਾ ਕੇ 200 ਟਨ ਕੀਤਾ ਜਾਵੇਗਾ। ਵਪਾਰ ਮਾਹਿਰਾਂ ਦਾ ਕਹਿਣਾ ਹੈ ਕਿ ਹੁਣ ਭਾਰਤੀ ਦਰਾਮਦਕਾਰ 15 ਫੀਸਦੀ ਦੀ ਬਜਾਏ 14 ਫੀਸਦੀ ਟੈਕਸ ਦੇ ਕੇ ਯੂਏਈ ਤੋਂ ਸੋਨੇ ਦੀ ਦਰਾਮਦ ਕਰ ਸਕਦੇ ਹਨ।

ਦਰਾਮਦ ਡਿਊਟੀ ‘ਚ ਇਕ ਫੀਸਦੀ ਦੀ ਛੋਟ

ਇਸ ਬਾਰੇ ‘ਚ ਫੈਡਰੇਸ਼ਨ ਆਫ ਇੰਡੀਅਨ ਐਕਸਪੋਰਟ ਆਰਗੇਨਾਈਜ਼ੇਸ਼ਨ ਦੇ ਡਾਇਰੈਕਟਰ ਜਨਰਲ ਅਜੇ ਸਹਾਏ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਦਰਾਮਦ ਟੈਕਸ ‘ਚ 1 ਫੀਸਦੀ ਦੀ ਛੋਟ ਨਾਲ ਸੋਨੇ ਦੇ ਗਹਿਣਿਆਂ ਦੀਆਂ ਕੀਮਤਾਂ ‘ਚ ਕਮੀ ਆਵੇਗੀ। ਰਤਨ ਜਿਊਲਰੀ ਐਕਸਪੋਰਟ ਪ੍ਰਮੋਸ਼ਨ ਕੌਂਸਲ ਦੇ ਉੱਤਰੀ ਖੇਤਰ ਦੇ ਚੇਅਰਮੈਨ ਅਸ਼ੋਕ ਸੇਠ ਨੇ ਕਿਹਾ ਕਿ ਸਰਕਾਰ ਨੇ ਇਹ ਫੈਸਲਾ ਮੁਕਤ ਵਪਾਰ ਸਮਝੌਤੇ ਤਹਿਤ ਲਿਆ ਹੈ।